ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 15 ਅਕਤੂਬਰ
ਇੱਥੇ ਈ.ਟੀ.ਟੀ. ਸਿਖਿਆਰਥੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 2020-22 ਦੇ ਸਿਖਿਆਰਥੀਆਂ ਦਾ ਪਹਿਲੇ ਸਾਲ ਦਾ ਨਤੀਜਾ ਛੇਤੀ ਐਲਾਨਿਆ ਜਾਵੇ ਜਾਵੇ ਅਤੇ ਦੂਜੇ ਸਾਲ ਦੀ ਪ੍ਰੀਖਿਆ ਦਸੰਬਰ 2022 ਤੋਂ ਕਰਵਾਈ ਜਾਵੇ ਤਾਂ ਜੋ ਉਹ ਨੌਕਰੀ ਪ੍ਰਾਪਤ ਕਰ ਸਕਣ|
ਇਸ ਸਬੰਧ ਵਿੱਚ ਹਲਕਾ ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੂੰ ਮੰਗ ਪੱਤਰ ਸੌਂਪਦਿਆਂ ਪਵਿੱਤਰ ਸਿੰਘ, ਜਤਿੰਦਰ, ਗੁਰਬਿੰਦਰ ਕੌਰ, ਲਖਵਿੰਦਰ ਸਿੰਘ, ਜਸਪ੍ਰੀਤ ਕੌਰ, ਗਗਨਦੀਪ ਕੌਰ ਅਤੇ ਰਮਨਦੀਪ ਕੌਰ ਹੋਰਾਂ ਨੇ ਮੰਗ ਕੀਤੀ ਕਿ ਸਿਲੇਬਸ ਅਨੁਸਾਰ ਟੀਚਿੰਗ ਪ੍ਰੈਕਟਿਸ 45 ਦਿਨਾਂ ਦੀ ਕੀਤੀ ਜਾਵੇ|
ਉਨ੍ਹਾਂ ਦੱਸਿਆ ਕਿ ਇਸ ਸਾਲ ਵਿੱਚ ਇਕ ਵਾਰ ਵੀ ਪੰਜਾਬ ਟੈੱਟ ਨਹੀਂ ਕਰਵਾਇਆ ਗਿਆ ਜਦਕਿ ਇਹ ਸਾਲ ਵਿੱਚ ਇਕ ਵਾਰ ਜ਼ਰੂਰ ਕਰਾਉਣਾ ਚਾਹੀਦਾ ਹੈ| ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਲਈ ਦਸੰਬਰ 2022 ਮਹੀਨੇ ਤੱਕ ਪੰਜਾਬ ਟੈੱਟ ਕਰਵਾਇਆ ਜਾਵੇ|