ਪੱਤਰ ਪ੍ਰੇਰਕ
ਬਰੇਟਾ, 12 ਸਤੰਬਰ
ਇਥੋਂ ਦੇ ਪਿੰਡ ਕਿਸ਼ਨਗੜ੍ਹ ਦੇ ਇਕ ਵਿਅਕਤੀ ਦੇ ਝਗੜੇ ਵਿੱਚ ਗੰਭੀਰ ਸੱਟਾਂ ਵੱਜਣ ਸਬੰਧੀ ਪਿਛਲੇ ਦਿਨੀ ਦਰਜ ਹੋਏ ਕੇਸ ਦੇ ਸਬੰਧ ਵਿੱਚ ਗਿਰਫ਼ਤਾਰੀਆਂ/ਕਾਰਵਾਈ ਦੀ ਮੰਗ ਸਬੰਧੀ ਪਿੰਡ ਦੇ ਲੋਕਾਂ ਵੱਲੋਂ ਸਥਾਨਕ ਪੁਲੀਸ ਥਾਣੇ ਵਿਚ ਸਮੂਹਕ ਤੌਰ ’ਤੇ ਪੁੱਜ ਕੇ ਕਾਰਵਾਈ ਕਰਨ ਦੀ ਮੰਗ ਵਿੱਚ ਰੋਸ ਪ੍ਰਗਟਾਇਆ ਗਿਆ, ਜਿਸ ਸਬੰਧੀ ਥਾਣਾ ਮੁਖੀ ਜਸਕਰਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕੇ ਪੁਲੀਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਸੰਬੰਧਤ ਵਿਅਕਤੀਆਂ ਨੂੰ ਛੇਤੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ |