ਬਰਨਾਲਾ: ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਭਲਕੇ ਉੱਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓਪੀ ਸੋਨੀ ਰੱਖਣਗੇ। ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੇ ਰਾਜਨੀਤਕ ਸਫ਼ਰ ਦੀ ਸ਼ੁਰੂਆਤ ਸਮੇਂ ਬਰਨਾਲਾ ਦੇ ਲੋਕਾਂ ਨੇ ਦੋ ਮੰਗਾਂ ਰੱਖੀਆਂ ਸਨ, ਜਿਸ ਵਿੱਚ ਬਰਨਾਲਾ ਨੂੰ ਜ਼ਿਲ੍ਹਾ ਬਣਾਉਣਾ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਬਣਾਉਣਾ ਸ਼ਾਮਲ ਸਨ। 2002 ਤੋਂ 2007 ਸਮੇਂ ਕਾਂਗਰਸ ਪਾਰਟੀ ਦੇ ਰਾਜ ਦੌਰਾਨ ਉਨ੍ਹਾਂ ਨੇ ਬਿਨਾਂ ਕਿਸੇ ਅਹੁਦੇ ਤੋਂ ਬਰਨਾਲਾ ਨੂੰ ਜ਼ਿਲ੍ਹਾ ਬਣਵਾਇਆ। ਹੁਣ ਭਲਕੇ ਮਲਟੀਸਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਵਿਰੋਧੀ ‘ਆਪ’ ਤੇ ਅਕਾਲੀ ਦਲ ਵਾਲੇ ਸ਼ਹਿਰ ਲਈ ਕੁਝ ਨਹੀਂ ਕਰ ਸਕੇ। -ਨਿੱਜੀ ਪੱਤਰ ਪ੍ਰੇਰਕ