ਪੱਤਰ ਪ੍ਰੇਰਕ
ਸ਼ਹਿਣਾ, 3 ਅਕਤੂਬਰ
ਕਸਬੇ ਸ਼ਹਿਣਾ ’ਚ ਦੋ ਵਾਟਰ ਵਰਕਸ ਹੋਣ ਦੇ ਬਾਵਜੂਦ ਅੱਧੇ ਕਸਬੇ ਨੂੰ ਪਾਣੀ ਦੀ ਸਪਲਾਈ ਨਹੀਂ ਹੈ। ਇੱਕ ਵਾਟਰ ਵਰਕਸ ਬੱਸ ਸਟੈਂਡ ’ਤੇ ਹੈ ਜੋ ਕਿ 40 ਸਾਲ ਪੁਰਾਣਾ ਹੈ ਅਤੇ ਇੱਕ ਸਿਲਵਰਆਇਓਜੇਸ਼ਨ ਪਲਾਂਟ ਮੰਡੀ ਰੋਡ ’ਤੇ ਲਗਭਗ ਇੱਕ ਸਾਲ ਪਹਿਲਾਂ ਚਾਲੂ ਹੋਇਆ ਹੈ। ਮੇਨ ਬਾਜਾਰ ਸ਼ਹਿਣਾ ਨੂੰ ਪਿਛਲੇ 20 ਸਾਲ ਤੋਂ ਕਿਸੇ ਵਾਟਰ ਵਰਕਸ ਦੇ ਪਾਣੀ ਦੀ ਸਪਲਾਈ ਨਹੀਂ ਹੈ। ਪੱਤੀ ਮੌੜ ਢੁੰਡਾ ਅਤੇ ਬੱਠਾ ਭੋਲੀਆ ’ਚ ਪਾਣੀ ਦੀ ਸਪਲਾਈ ਨਹੀਂ ਹੈ। ਵਿਭਾਗ ਨੇ ਪਲਾਂਟ ਤਾਂ ਚਾਲੂ ਕਰ ਦਿੱਤੇ ਪਰ ਕੁਨੈਕਸ਼ਨ ਦੇਣ ਲਈ ਕੋਈ ਉਪਰਾਲਾ ਨਹੀਂ ਕੀਤਾ।