ਜਲਾਲਾਬਾਦ: ਜਲਾਲਾਬਾਦ ਦੀ ਬਾਰਡਰ ਪੱਟੀ ’ਤੇ ਵੱਸੇ ਪਿੰਡ ਢਾਣੀ ਨੱਥਾ ਸਿੰਘ ’ਚ ਦੀ ਕਾਂਗਰਸੀ ਪੰਚਾਇਤ ਸਮੂਹਿਕ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਗਈ। ਕਾਂਗਰਸੀ ਪੰਚਾਇਤ ਦੇ ਮੌਜੂਦਾ ਸਰਪੰਚ ਬੂਟਾ ਸਿੰਘ ਦੇ ਨਿਵਾਸ ’ਤੇ ਰੱਖੇ ਇਕੱਠ ’ਚ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਸਰਪੰਚ ਬੂਟਾ ਸਿੰਘ, ਬਲਬੀਰ ਸਿੰਘ ਪੰਚ, ਕਸ਼ਮੀਰ ਸਿੰਘ ਪੰਚ, ਸੁਰਜੀਤ ਸਿੰਘ, ਚੰਨ ਸਿੰਘ ਪੰਚ, ਜਗੀਰ ਸਿੰਘ ਪੰਚ ਨੂੰ ਸਿਰੋਪਾਓ ਪਾ ਕੇ ਪਾਰਟੀ ’ਚ ਸ਼ਾਮਲ ਕੀਤਾ। ਇਸ ਮੌਕੇ ਹਲਕਾ ਇੰਚਾਰਜ ਨੇ ਸ਼੍ਰੋਮਣੀ ਅਕਾਲੀ ਦਲ ’ਚ ਆਈ ਸਮੁੱਚੀ ਪੰਚਾਇਤ ਨੂੰ ਜੀ ਆਇਆਂ ਆਖਿਆ। -ਨਿੱਜੀ ਪੱਤਰ ਪ੍ਰੇਰਕ