ਨਿਰੰਜਣ ਬੋਹਾ
ਬੋਹਾ, 21 ਮਈ
ਆਸ਼ਾ ਵਰਕਰ ਅਤੇ ਆਸ਼ਾ ਫੈਸਲੀਟੇਟਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਵੱਲ ਸਰਕਾਰ ਦਾ ਧਿਆਨ ਦਿਵਾਉਣ ਲਈ ਸਥਾਨਕ ਸਰਕਾਰੀ ਹਸਪਤਾਲ ਵਿੱਚ ਧਰਨਾ ਦੇ ਕੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਆਸ਼ਾ ਫੈਸਲੀਟੇਟਰ ਕੁਲਦੀਪ ਕੌਰ ਬੋਹਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਰੋਨਾ ਮਹਾਮਾਰੀ ਵਿੱਚ ਫਰੰਟਲਾਈਨ ਵਰਕਰ ਵਜੋਂ ਸੇਵਾ ਨਿਭਾਉਣ ’ਤੇ ਵੀ ਸਰਕਾਰ ਨਿਗੂਣੇ ਭੱਤੇ ਦੇ ਕੇ ਆਸ਼ਾ ਵਰਕਰਾਂ ਦਾ ਸੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਦੀਆਂ ਕੁਝ ਮੰਗਾਂ ਮੰਨ ਵੀ ਲਈਆਂ ਸਨ ਪ੍ਰੰਤੂ ਉਹ ਵੀ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਤੇ ਚਾਰ ਹਜ਼ਾਰ ਰੁਪਏ, ਮਾਸਕ ਰਾਹਤ ਦਿੱਤੀ ਜਾਵੇ ਤੇ 15000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇ । ਆਸ਼ਾ ਫੈਸਲੀਟੇਟਰ ਸੀ ਯਾਤਰਾ ਫੀਸ 250 ਰੁਪਏ ਤੋਂ ਵਧਾ ਕੇ 500 ਪ੍ਰਤੀ ਯਾਤਰਾ ਕੀਤੀ ਜਾਵੇ।