ਮਲੋਟ: ਝੀਂਗਾ ਮੱਛੀ ਦਾ ਵਪਾਰ ਕਰਨ ਵਾਲੇ ਕਿਸਾਨਾਂ ਬਲਜਿੰਦਰ ਸਿੰਘ ਬਰਾੜ, ਹਰਜਿੰਦਰ ਸਿੰਘ, ਕਰਮ ਸਿੰਘ, ਕਸ਼ਮੀਰ ਸਿੰਘ ,ਨਾਇਬ ਸਿੰਘ ਨੇ ਅੱਜ ਪਾਵਰਕੌਮ ਵੱਲੋਂ ਵੱਖ-ਵੱਖ ਪਿੰਡਾਂ ਦੇ ਝੀਂਗਾ ਫਾਰਮਾਂ ’ਤੇ ਮਾਰੇ ਗਏ ਛਾਪਿਆਂ ਅਤੇ ਲੱਖਾਂ ਰੂਪਏ ਦੇ ਜੁਰਮਾਨਿਆਂ ਦੇ ਵਿਰੋਧ ਵਿੱਚ ਇੱਥੇ ਬਠਿੰਡਾ ਰੋਡ ’ਤੇ ਸਥਿਤ ਬਿਜਲੀ ਘਰ ਦੇ ਗੇਟ ’ਤੇ ਪੱਕਾ ਧਰਨਾ ਲਗਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਝੀਂਗਾ ਮੱਛੀ ਪਾਲਕਾਂ ਨੂੰ ਬਿਜਲੀ ਵਿਭਾਗ ਵੱਲੋਂ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਬਿਜਲੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਲੋੜੀਂਦਾ ਲੋਡ ਤੇ ਕੁਨੈਕਸ਼ਨ ਲੈ ਕੇ ਕੰਮ ਸ਼ੁਰੂ ਕੀਤਾ ਸੀ। ਉੱਧਰ, ਪਾਵਰਕੌਮ ਦੇ ਐਕਸੀਅਨ ਰਾਜਿੰਦਰ ਕੁਮਾਰ ਨੇ ਕਿਹਾ ਕਿ ਛਾਪੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਹੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂਂ ਪਟਿਆਲਾ ਤੋਂ ਆਈਆਂ ਟੀਮਾਂ ਨੇ ਕੁੱਝ ਕਿਸਾਨਾਂ ਦੇ ਕੁੰਡੀ ਕੁਨੈਕਸ਼ਨ ਫੜੇ ਸਨ ਅਤੇ ਜੁਰਮਾਨੇ ਕੀਤੇ ਸਨ। -ਨਿੱਜੀ ਪੱਤਰ ਪ੍ਰੇਰਕ