ਬਲਜੀਤ ਸਿੰਘ
ਸਰਦੂਲਗੜ੍ਹ, 8 ਅਗਸਤ
ਪੰਜਾਬ ਪ੍ਰਾਪਰਟੀ ਡੀਲਰ ਐਸੋਸ਼ੀਏਸ਼ਨ ਦੇ ਸੱਦੇ ’ਤੇ ਅੱਜ ਸਮੂਹ ਪ੍ਰਾਪਰਟੀ ਡੀਲਰਾਂ, ਵਸੀਕਾ ਨਵੀਸਾਂ ਅਤੇ ਅਸ਼ਟਾਮ ਫਰੋਸ਼ਾਂ ਅੱਜ ਇੱਥੇ ਤਹਿਸੀਲਦਾਰ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ। ਪ੍ਰਾਪਰਟੀ ਡੀਲਰ ਸ਼ਗਨ ਲਾਲ ਅਰੋੜਾ, ਵਿਨੋਦ ਕੁਮਾਰ ਜੈਨ, ਰਿਸ਼ੂ ਕੁਮਾਰ ਜੈਨ, ਪ੍ਰੇਮ ਕੁਮਾਰ, ਸ਼ਿਵਤਾਜ
ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪ੍ਰਾਪਰਟੀ ਖ਼ਰੀਦਣ ਸਮੇਂ ਐੱਨਓਸੀ ਦੀ ਸ਼ਰਤ ਜ਼ਰੂਰੀ ਕਰ ਦਿੱਤੀ ਗਈ ਹੈ, ਜਿਸ ਕਾਰਨ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਨਓਸੀ ਦੀ ਸ਼ਰਤ, ਵਧਾਏ ਗਏ ਕੁਲੈਕਟਰ ਰੇਟ ਅਤੇ ਲਾਗੂ ਕੀਤੀ ਗਈ ਈ-ਸਟੈਪਿੰਗ ਵਾਪਾਸ ਲਏ ਜਾਣ।