ਮਹਿਲ ਕਲਾਂ: ਪੈਨਸ਼ਨਜ਼ ਵੈਲਫੇਅਰ ਐਸੋਸੀਏਸ਼ਨ ਦੀ ਬਲਾਕ ਕਮੇਟੀ ਵੱਲੋਂ ਬਲਾਕ ਦੇ ਸਮੂਹ ਪੈਨਸ਼ਨਰਾਂ ਦੇ ਪਤੇ, ਫੋਨ ਨੰਬਰ ਸਮੇਤ ਸਮੁੱਚੀ ਜਾਣਕਾਰੀ ਵਾਲੀ ਡਾਇਰੈਕਟਰੀ ਜਾਰੀ ਕੀਤੀ ਗਈ। ਉੱਘੇ ਮੁਲਾਜ਼ਮ ਆਗੂ ਬ੍ਰਿਜ ਲਾਲ ਸ਼ਰਮਾ ਦੀ ਯਾਦ ਵਿੱਚ ਇਹ ਜਾਰੀ ਕੀਤੀ ਗਈ। ਬ੍ਰਿਜ ਲਾਲ ਸ਼ਰਮਾ ਦੇ ਪੁੱਤਰ ਮਾਸਟਰ ਬਲਜਿੰਦਰ ਪ੍ਰਭੂ ਅਤੇ ਰਜਿੰਦਰ ਕੁਮਾਰ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਸੁਫ਼ਨਾ ਸੀ ਕਿ ਸਮੂਹ ਪੈਨਸਨਰਜ਼ ਦੀ ਡਾਇਰੈਕਟਰੀ ਬਣੇ। ਇਸ ਡਾਇਰੈਕਟਰੀ ਨੂੰ ਜਾਰੀ ਸਮੇਂ ਪੈਨਸ਼ਨਰ ਅਸੋਸੀਏਸ਼ਨ ਦੇ ਸੀਨੀਅਰ ਆਗੂ ਹਾਜ਼ਰ ਸਨ। ਇਹ ਡਾਇਰੈਕਟਰੀ ਸਮੁੱਚੇ ਪੈਨਸਨਰਜ਼ ਨੂੰ ਮੁਫਤ ਵੰਡੀ ਗਈ। -ਪੱਤਰ ਪ੍ਰੇਰਕ