ਖੇਤਰੀ ਪ੍ਰਤੀਨਿਧ
ਬਰਨਾਲਾ, 17 ਅਪਰੈਲ
ਸੀਪੀਆਈ (ਐਮਐਲ) ਲਬਿਰੇਸ਼ਨ ਵੱਲੋਂ ਸਥਾਨਕ ਤਰਕਸ਼ੀਲ ਭਵਨ ਵਿਚ ਡਾ. ਅੰਬੇਡਕਰ ਦਾ ਤੇ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦਾ ਜਨਮ ਦਿਹਾੜਾ ਮਨਾਇਆ ਗਿਆ| ਸਮਾਗਮ ਦੀ ਪ੍ਰਧਾਨਗੀ ਸਿੰਦਰ ਕੌਰ ਹਰੀਗੜ੍ਹ, ਅਮਿਤ ਮਿੱਤਰ, ਸਾਗਰ ਸਿੰਘ ਸਾਗਰ, ਖੁਸ਼ੀਆ ਸਿੰਘ, ਇਕਬਾਲ ਕੌਰ ਉਦਾਸੀ ਤੇ ਭੋਲਾ ਸਿੰਘ ਕਲਾਲ ਮਾਜਰਾ ਨੇ ਕੀਤੀ| ਡਾ. ਕੁੁਲਦੀਪ ਸਿੰਘ ਨੇ ਡਾ. ਅੰਬੇਡਕਰ ਤੇ ਸੰਤ ਰਾਮ ਉਦਾਸੀ ਦੀ ਜੀਵਨੀ ਤੇ ਵਿਚਾਰ ਸਬੰਧੀ ਚਾਨਣਾ ਪਾਇਆ| ਰਾਜਿੰਦਰ ਰਾਣਾ, ਗੁੁਰਪ੍ਰੀਤ ਰੂੜੇਕੇ, ਹਾਕਮ ਸਿੰਘ ਤੇ ਸਾਗਰ ਸਿੰਘ ਸਾਗਰ, ਜਗਰਾਜ ਸਿੰਘ ਟੱਲੇਵਾਲ ਨੇ ਕਿਹਾ ਕਿ ਕਿਰਤ ਕਾਨੂੰਨ ਸੋਧਾਂ ਤੇ ਖੇਤੀ ਕਨੂੰਨਾਂ ਦੀ ਮਾਰ ਨਾ ਮੱਧ ਵਰਗ ’ਤੇ ਪਵੇਗੀ। ਭੋਲਾ ਸਿੰਘ ਕਲਾਲ ਮਾਜਰਾ ਤੇ ਖੁੁਸ਼ੀਆ ਸਿੰਘ ਨੇ ਪੇਂਡੂ ਗਰੀਬ ਔਰਤਾਂ ਤੇ ਮਨਰੇਗਾ ਮਜ਼ਦੂਰਾਂ ਦੀਆਂ ਸਮੱਸਿਆਵਾਂ ਉਭਾਰੀਆਂ| ਸਟੇਜ ਦੀ ਜ਼ਿੰਮੇਵਾਰੀ ਡਾ. ਸੋਹਣ ਸਿੰਘ ਮਾਝੀ ਨੇ ਨਿਭਾਈ ਤੇ ਜਗਰਾਜ ਸਿੰਘ ਧੌਲਾ, ਹਾਕਮ ਸਿੰਘ ਨੂਰ ਤੇ ਕਈ ਇਨਕਲਾਬੀ ਕਵੀਆਂ ਨੇ ਗੀਤ ਪੇਸ਼ ਕੀਤੇ| ਇਸ ਮੌਕੇ ਔਰਤ ਕਰਜ਼ਾ ਮੁੁਕਤੀ ਅੰਦੋਲਨ ਤੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ (ਏਕਟੂ) ਦੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ|