ਖੇਤਰੀ ਪ੍ਰਤੀਨਿਧ
ਬਰਨਾਲਾ, 18 ਅਗਸਤ
ਫ਼ੱਕਰਸਰ ਬੋਰਡ ਦੀ ਕਨਵੀਨਰ ਪ੍ਰੋ. ਸਿਮਰਜੀਤ ਕੌਰ ਬਰਾੜ ‘ਸਿਮੀ’ ਅਤੇ ਕੋ-ਕਨਵੀਨਰ ਸ਼੍ਰੋਮਣੀ ਪੰਜਾਬੀ ਪੱਤਰਕਾਰ ਕੰਵਰਜੀਤ ਭੱਠਲ ਨੇ ਆਖਿਆ ਕਿ 2022 ਦਾ ਪੰਜਵਾਂ ਪ੍ਰਿੰ. ਸੁਰਿੰਦਰਪਾਲ ਸਿੰਘ ਬਰਾੜ ਸਾਹਿਤ ਸੰਪਾਦਕ ਪੁਰਸਕਾਰ ਪੰਜਾਬੀ ਦੇ ਨਾਮਵਰ ਕਹਾਣੀਕਾਰ, ਆਲੋਚਕ ਤੇ ਤ੍ਰੈ-ਮਾਸਕ ਮੈਗਜ਼ੀਨ ‘ਮੁਹਾਂਦਰਾ’ ਦੇ ਮੁੱਖ ਸੰਪਾਦਕ ਡਾ. ਜੋਗਿੰਦਰ ਸਿੰਘ ਨਿਰਾਲਾ ਨੂੰ ਦਿੱਤਾ ਜਾਵੇਗਾ। ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰ ਵਿੱਚ ਗਿਆਰਾਂ ਹਜ਼ਾਰ ਰੁਪਏ ਨਕਦ, ਦੁਸ਼ਾਲਾ, ਸਨਮਾਨ ਪੱਤਰ ਤੇ ਸਨਮਾਨ ਚਿੰਨ੍ਹ ਸ਼ਾਮਲ ਹਨ।