ਚਾਉਕੇ: ਪਿੰਡ ਜੇਠੂਕੇ ਦੇ ਸ਼ਹੀਦੀ ਪਾਰਕ ਵਿੱਚ ਦਿੱਲੀ ਮੋਰਚਾ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਰਾਤ ਨੂੰ ਉੱਘੇ ਨਿਰਦੇਸ਼ਕ ਕੀਰਤੀ ਕ੍ਰਿਪਾਲੀ ਦੀ ਟੀਮ ਵੱਲੋਂ ਨਾਟਕ ਮੈਂ ਭਗਤ ਸਿੰਘ ਹਾਂ ਖੇਡਿਆ ਗਿਆ। ਜਗਮੇਲ ਸਿੰਘ ਲੋਕ ਮੋਰਚਾ ਪੰਜਾਬ ਦੇ ਸਕੱਤਰ ਨੇ ਕਿਹਾ ਕਿ ਅੱਜ ਵੀ ਕਾਰਪੋਰੇਟ ਸਿਆਸੀ ਗੱਠਜੋੜ ਲੋਕਾਂ ਨੂੰ ਜਾਤਾਂ, ਧਰਮਾਂ, ਕੌਮਾਂ ਵਿਚ ਵੰਡ ਕੇ ਆਪਣੀਆਂ ਜੇਬਾਂ ਭਰ ਰਿਹਾ ਹੈ। ਇਸ ਸਮੇਂ ਚਮਕੌਰ ਸਿੰਘ ਲੀਲ੍ਹ, ਹਰਨੇਕ ਸਿੰਘ ਅਤੇ ਬੇਅੰਤ ਬਾਠ ਨੇ ਲੋਕ ਪੱਖੀ ਗੀਤ ਪੇਸ਼ ਕੀਤੇ। ਦਿੱਲੀ ਮੋਰਚਾ ਸੰਘਰਸ਼ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੀਵਨ ਤੇ ਆਧਾਰਤ ਲਈ ਗਈ ਪ੍ਰੀਖਿਆ ਵਿਚੋਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ