ਜਗਤਾਰ ਅਣਜਾਣ
ਮੌੜ ਮੰਡੀ, 30 ਸਤੰਬਰ
ਪਿੰਡ ਕਮਾਲੂ ’ਚ ਸ਼ਹੀਦ ਭਗਤ ਸਿੰਘ ਯੂਥ ਕਲੱਬ ਕਮਾਲੂ ਵੱਲੋਂ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਨਾਟਕ ਮੇਲਾ ਕਰਵਾਇਆ ਗਿਆ। ਇਸ ਨਾਟਕ ਮੇਲੇ ਦੌਰਾਨ ਨੌਜਵਾਨਾਂ ਨੂੰ ਕਿ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜਨ ਦਾ ਸੱਦਾ ਦਿੰਦਿਆਂ ਬੁਲਾਰਿਆਂ ਨੇ ਆਖਿਆ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਜਵਾਨੀ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਪਣਾਉਣਾ ਚਾਹੀਦਾ ਹੈ। ਮੁੱਖ ਬੁਲਾਰੇ ਹਰਭਗਵਾਨ ਭੀਖੀ ਨੇ ਕਿਹਾ ਕਿ ਅੱਜ ਦੇਸ਼ ਨੂੰ ਫਿਰ ਤੋਂ ਭਗਤ ਸਿੰਘ ਦੀ ਵਿਚਾਰਧਾਰਾ ਦੀ ਲੋੜ ਹੈ, ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਦੇ ਚਲ ਰਹੇ ਸੰਘਰਸ਼ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਅੱਜ ਦੇਸ ਮੁੜ ਪਿੱਛੇ ਝਾਕ ਕੇ ਅੱਗੇ ਦੇਖ ਰਿਹਾ ਹੈ। ਦਸਤਕ ਆਰਟ ਗਰੁੱਪ, ਪੰਜਾਬ ਦੀ ਟੀਮ ਵਲੋਂ ਕਿਸਾਨਾਂ ਮਜ਼ਦੂਰਾਂ ਦੇ ਦੁੱਖਾਂ ਦਰਦਾਂ ’ਤੇ ਨਾਟਕ ਅਤੇ ਕੋਰਿਓਗਰਾਫੀਆ ਕੀਤੀਆਂ ਗਈਆਂ। ਇਸ ਮੌਕੇ ਕਲੱਬ ਪ੍ਰਧਾਨ ਹਰਪ੍ਰੀਤ ਸਿੰਘ ਸੈਂਟੀ, ਸੈਕਟਰੀ ਪਰਮਜੀਤ ਸਿੰਘ ਪਰਮਾ, ਗੁਰਲਾਲ ਗੇਲੀ, ਗੁਰਦੀਪ ਗੀਪਾ, ਨਿਰਮਲ ਨਿੰਮਾ, ਗੁਰਦੀਪ ਧਾਲੀਵਾਲ ਹਾਜ਼ਿਰ ਹੋਏ ਤੇ ਸਟੇਜ ਸੰਚਾਲਨ ਲਵਪ੍ਰੀਤ ਕੌਰ ਕਮਾਲੂ ਨੇ ਕੀਤਾ।