ਪੱਤਰ ਪ੍ਰੇਰਕ
ਧਨੌਲਾ, 2 ਅਗਸਤ
ਥਾਣਾ ਧਨੌਲਾ ਦੀ ਪੁਲੀਸ ਨੇ ਬਜ਼ੁਰਗ ਦਾ ਕਤਲ ਕਰ ਕੇ ਨਹਿਰ ’ਚ ਸੁੱਟਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਧੀ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਿਤਾ ਗੁਰਲਾਲ ਸਿੰਘ (50) ਵਾਸੀ ਪੰਧੇਰ ਘਰ ’ਚ ਇਕੱਲਾ ਹੀ ਰਹਿੰਦਾ ਸੀ, 25 ਜੁਲਾਈ ਨੂੰ ਘਰ ਨਾ ਹੋਣ ਅਤੇ ਫੋਨ ਬੰਦ ਹੋਣ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਇਸ ਦੌਰਾਨ ਉਸ ਦੇ ਪਿਤਾ ਦੀ ਲਾਸ਼ ਥਾਣਾ ਸਦਰ ਮਾਨਸਾ ਦੇ ਏਰੀਆ ਪਿੰਡ ਖੋਖਰ ਤੋਂ ਮਿਲੀ। ਸਿਮਰਨਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਪਿਤਾ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਕਤਲ ਕਰਕੇ ਨਹਿਰ ’ਚ ਸੁੱਟ ਦਿੱਤਾ। ਪੁਲੀਸ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ ’ਤੇ ਕੇਸ ਦਰਜ ਕੀਤਾ ਗਿਆ ਹੈ।