ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 11 ਜੁਲਾਈ
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਖਾਲਸਾ ਦੀ ਮੌਤ ਹੋਣ ਤੋਂ ਬਾਅਦ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਦੇ ਅਹੁਦੇ ਨੂੰ ਪੂਰਾ ਕਰਨ ਲਈ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਉੱਚ ਪੱਧਰੀ ਕਮੇਟੀ ਵੱਲੋਂ ਸਮੂਹ ਬਲਾਕ ਪ੍ਰਧਾਨ, ਖਜ਼ਾਨਚੀ, ਜਨਰਲ ਸਕੱਤਰ ਅਤੇ ਜ਼ਿਲ੍ਹਾ ਡੈਲੀਗੇਟ ਦੀ ਸਹਿਮਤੀ ਨਾਲ ਡੈਲੀਗੇਟ ਇਜਲਾਸ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਫ਼ਰੀਦਕੋਟ ਦੇ ਐਕਟਿੰਗ ਪ੍ਰਧਾਨ ਕੌਰ ਸਿੰਘ ਸੂਰਘੂਰੀ ਨੇ ਮੌਜੂਦਾ ਕਮੇਟੀ ਭੰਗ ਕਰ ਕੇ ਪੂਰੀ ਜ਼ਿਲ੍ਹਾ ਕਮੇਟੀ ਨਵੀਂ ਚੁਣਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਕਿਹਾ। ਇਸ ਮੌਕੇ ਡਾਕਟਰ ਰਸ਼ਪਾਲ ਸਿੰਘ ਸੰਧੂ ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਫ਼ਰੀਦਕੋਟ ਦਾ ਜ਼ਿਲ੍ਹਾ ਪ੍ਰਧਾਨ, ਗੁਰਤੇਜ ਮਚਾਕੀ ਨੂੰ ਜਨਰਲ ਸਕੱਤਰ, ਐੱਚ.ਐੱਸ. ਵੋਹਰਾ ਨੂੰ ਖਜ਼ਾਨਚੀ, ਕੌਰ ਸਿੰਘ ਸੂਰਘੂਰੀ ਨੂੰ ਚੇਅਰਮੈਨ, ਵੀਰਪਾਲ ਸਿੰਘ ਡੋਡ ਨੂੁੰ ਸੀਨੀਅਰ ਮੀਤ ਪ੍ਰਧਾਨ, ਗੁਰਸ਼ਰਨਜੀਤ ਸਿੰਘ ਪ੍ਰੈੱਸ ਸਕੱਤਰ, ਗੁਰਪਾਲ ਸਿੰਘ ਮੋੜ ਸਰਪ੍ਰਸਤ, ਵੈਦ ਬਗੀਚਾ ਸਿੰਘ ਮਨਚੰਦਾ ਨੂੰ ਸਰਪ੍ਰਸਤ, ਬਲਵਿੰਦਰ ਸਿੰਘ ਸਿਵੀਆਂ ਨੂੰਮੁੱਖ ਸਲਾਹਕਾਰ, ਗੁਰਦੀਪ ਸਿੰਘ ਬਰਾੜ ਨੂੰ ਮੀਤ ਪ੍ਰਧਾਨ, ਜਗਸੀਰ ਸਿੰਘ ਔਲਖ ਨੂੰ ਮੀਤ ਪ੍ਰਧਾਨ ਤੇ ਰਕੇਸ਼ ਕੁਮਾਰ ਜੈਤੋ ਨੂੰ ਮੀਤ ਪ੍ਰਧਾਨ ਚੁਣਿਆ ਗਿਆ।