ਚਾਉਕੇ:
ਬਠਿੰਡਾ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਵੱਲ ਪਿੰਡ ਸੂਚ, ਮੰਡੀ ਖੁਰਦ, ਹਰਕਿਸ਼ਨਪੁਰਾ, ਨੰਦਗੜ੍ਹ ਕੋਟੜਾਂ, ਦੌਲਤਪੁਰਾ, ਗਿੱਲ ਖ਼ੁਰਦ ਤੇ ਝੰਡੂਕੇ ਆਦਿ ’ਚ ਲੋਕ ਮਿਲਣੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਬਿਜਲੀ ਦੇ ਬਿੱਲ ਮੁਆਫ਼ ਕੀਤੇ, ਮਹੱਲਾ ਕਲੀਨਿਕ ਬਣਾਏ ਤੇ 14 ਟੌਲ ਪਲਾਜ਼ੇ ਬੰਦ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਲੋਕਾਂ ਕੋਲੋਂ ਸਹਿਯੋਗ ਮੰਗਿਆ। ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰ ਖਾਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੁਰਮੀਤ ਸਿੰਘ ਖੁੱਡੀਆਂ ਦਾ ਸਮਰਥਨ ਕਰਨ। -ਪੱਤਰ ਪ੍ਰੇਰਕ