ਪਰਮਜੀਤ ਸਿੰਘ
ਫਾਜ਼ਿਲਕਾ, 3 ਜੂਨ
ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਅਤੇ ਬਲਾਕਾਂ ਦੀ ਚੋਣ ਕਰਨ ਲਈ ਅੱਜ ਇਥੇ ਆਈਟੀਆਈ ਵਿਖੇ ਜਨਰਲ ਕੌਂਸਲ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਦੀ ਕਾਨਫਰੰਸ ਗੁਰਨਾਮ ਚੰਦ ਲੈਕਚਰਾਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜੱਥੇਬੰਦੀ ਦੇ ਵਿਧਾਨ ਅਨੁਸਾਰ ਅਗਲੇ ਤਿੰਨ ਸਾਲ ਲਈ ਨਵੀਂ ਜ਼ਿਲ੍ਹਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਸੁਰਿੰਦਰ ਕੰਬੋਜ ਸਵਾਹਵਾਲਾ ਨੂੰ ਜ਼ਿਲ੍ਹਾ ਪ੍ਰਧਾਨ, ਮੇਜਰ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ, ਰੇਸ਼ਮ ਸਿੰਘ ਨੂੰ ਵਿੱਤ ਸਕੱਤਰ, ਸੀਨੀਅਰ ਮੀਤ ਪ੍ਰਧਾਨ ਗੁਰਨਾਮ ਚੰਦ, ਰਜਿੰਦਰ ਕੁਮਾਰ, ਦੀਵਾਨ ਖੇੜਾ, ਮਿਲਖ ਰਾਜ ਨੂੰ ਜਾਇੰਟ ਸੈਕਟਰੀ, ਕਪਿਲ ਕਪੂਰ ਨੂੰ ਜਥੇਬੰਦਕ ਸਕੱਤਰ, ਅਸ਼ੋਕ ਕੁਮਾਰ ਨੂੰ ਪ੍ਰੈਸ ਸਕੱਤਰ, ਕੈਪਟਨ ਸੰਜੀਵ ਕੁਮਾਰ ਨੂੰ ਸਕੱਤਰ ਚੁਣਿਆ ਗਿਆ। ਇਸ ਤੋਂ ਇਲਾਵਾ ਬਲਾਕ ਪ੍ਰਧਾਨਾਂ ਦੀ ਚੋਣ ਕੀਤੀ ਗਈ, ਜਿਨ੍ਹਾਂ ’ਚ ਨਰਿੰਦਰ ਕੁਮਾਰ ਬਜਾਜ ਨੂੰ ਬਲਾਕ ਗੁਰੂ ਹਰਸਹਾਏ, ਕੁਲਵੰਤ ਰਾਏ ਬਲਾਕ ਜਲਾਲਾਬਾਦ-1, ਗੁਰਿੰਦਰ ਕੁਮਾਰ ਨੂੰ ਬਲਾਕ ਜਲਾਲਾਬਾਦ-2, ਰਾਧਾ ਕ੍ਰਿਸ਼ਨ ਨੂੰ ਬਲਾਕ ਫਾਜ਼ਿਲਕਾ-1 ਅਤੇ ਵਿਕਾਸ ਨੂੰ ਬਲਾਕ ਫਾਜ਼ਿਲਕਾ-2, ਜੋਗਿੰਦਰ ਪਾਲ ਨੂੰ ਅਬੋਹਰ ਅਤੇ ਰਾਕੇਸ਼ ਕੁਮਾਰ ਨੂੰ ਖੂਈਆਂ ਸਰਵਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਅਧਿਆਪਕ ਆਗੂ ਵੇਦ ਪ੍ਰਕਾਸ਼, ਓਮ ਪ੍ਰਕਾਸ਼, ਰਾਕੇਸ਼ ਕੁਮਾਰ, ਸੁਰਿੰਦਰ ਕੁਮਾਰ, ਜਸਵਿੰਦਰ ਸਿੰਘ, ਗੁਰਜੰਟ ਸਿੰਘ ਅਤੇ ਹੋਰ ਅਧਿਆਪਕਾਂ ਨੇ ਵੀ ਸੰਬੋਧਨ ਕੀਤਾ।