ਨਿੱਜੀ ਪੱਤਰ ਪ੍ਰੇਰਕ
ਮੋਗਾ, 24 ਜੂਨ
ਇਥੇ ਪਾਵਰਕੌਮ ਦੀ ਡਗਰੂ ਸਬ ਡਿਵੀਜ਼ਨ ਵਿੱਚ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਸਹਾਇਕ ਲਾਈਨਮੈਨ ਦੀ ਮੌਤ ਹੋ ਗਈ। ਮ੍ਰਿਤਕ ਬਿਜਲੀ ਮੁਲਾਜ਼ਮ ਦਾ ਸਥਾਨਕ ਸਿਵਲ ਹਸਪਤਾਲ ਵਿੱਚ ਪੋਸਟ ਮਾਰਟਮ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਸਹਾਇਕ ਲਾਈਨ ਮੈਨ ਗੁਰਮੀਤ ਸਿੰਘ ਦੀ ਉਮਰ ਕਰੀਬ 30 ਸਾਲ ਸੀ। ਉਹ ਪਿੰਡ ਡਰੋਲੀ ਕੋਲ ਖੰਭੇ ਉੱਤੇ ਬਿਜਲੀ ਨੁਕਸ ਦੂਰ ਕਰਨ ਲਈ ਚੜ੍ਹਿਆ ਸੀ ਅਤੇ ਹਾਈਪਾਵਰ ਲਾਈਨ ’ਚੋਂ ਕਰੰਟ ਲੱਗਣ ਨਾਲ ਖੰਭੇ ਤੋਂ ਹੇਠ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਕਰੀਬ 4 ਸਾਲ ਪਹਿਲਾਂ ਪਾਵਰਕੌਮ ਵਿੱਚ ਭਰਤੀ ਹੋਇਆ ਸੀ ਅਤੇ ਹਾਲੇ 3 ਸਾਲ ਦਾ ਪ੍ਰੋਬੇਸ਼ਨ ਸਮਾਂ ਹੀ ਪੂਰਾ ਕੀਤਾ ਗਿਆ ਸੀ।