ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 31 ਜਨਵਰੀ
ਫਿਰੋਜ਼ਪੁਰ-ਬਠਿੰਡਾ ਰੇਲ ਮਾਰਗ ’ਤੇ ਬਿਜਲੀਕਰਨ ਦਾ ਕੰਮ ਮੁਕੰਮਲ ਹੋਣ ਮਗਰੋਂ ਅੱਜ ਪਹਿਲੇ ਦਿਨ ਪੰਜਾਬ ਮੇਲ ਅਕਸਪ੍ਰੈੱਸ ਰੇਲ ਗੱਡੀ ਇਸ ਮਾਰਗ ’ਤੇ ਭੇਜੀ ਗਈ। ਰੇਲਵੇ ਸਟੇਸ਼ਨ ਦੇ ਸਹਾਇਕ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਬਠਿੰਡਾ ਤੱਕ ਰੇਵਲੇ ਲਾਈਨ ਦਾ ਬਿਜਲੀਕਰਨ ਕਾਫੀ ਸਮਾਂ ਪਹਿਲਾ ਹੋ ਗਿਆ ਸੀ। ਬਠਿੰਡਾ ਤੋਂ ਫਿਰੋਜ਼ਪੁਰ ਤੱਕ ਬਿਜਲੀਕਰਨ ਨਾ ਹੋਣ ਕਰਕੇ ਬਠਿੰਡਾ ਤੋਂ ਪਾਇਲਟ ਬਦਲਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਇਲਾਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਇਸ ਮਾਰਗ ਦਾ ਬਿਜਲੀਕਰਨ ਕੀਤਾ ਜਾਵੇ ਤਾਂ ਜੋ ਇਹ ਸਫ਼ਰ ਹੋਰ ਸੌਖਾ ਹੋ ਜਾਵੇ। ਰੇਲਵੇ ਸੰਘਰਸ਼ ਸਮਿਤੀ ਕੋਟਕਪੂਰਾ ਵੱਲੋਂ ਰੇਲਵੇ ਦੀ ਇਸ ਸ਼ੁਰੁਆਤ ਦਾ ਸਵਾਗਤ ਕਰਦਿਆਂ ਰੇਲਵੇ ਸਟੇਸ਼ਨ ਕੋਟਕਪੂਰਾ ’ਤੇ ਲੱਡੂ ਵੰਡੇ ਗਏ।