ਨਵਕਿਰਨ ਸਿੰਘ
ਮਹਿਲ ਕਲਾਂ, 5 ਸਤੰਬਰ
ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਆਰਐਮਪੀਆਈ) ਦਾ ਜ਼ਿਲ੍ਹਾ ਇਜਲਾਸ ਮਹਿਲ ਕਲਾਂ ਵਿੱਚ ਸੰਪਨ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਫਿਰਕਾਪ੍ਰਸਤ ਨੀਤੀਆਂ ਕਾਰਨ ਅੱਜ ਦੇਸ਼ ਦੇ ਲੋਕਾਂ ਨੂੰ ਧਰਮ ਦੇ ਨਾਂ ’ਤੇ ਵੰਡਿਆ ਜਾ ਰਿਹਾ ਹੈ। ਇਸ ਮੌਕੇ ਆਰਐਮਪੀਆਈ ਦੀ ਜ਼ਿਲ੍ਹਾ ਇਕਾਈ ਦੀ ਚੋਣ ਵਿੱਚ ਅਮਰਜੀਤ ਸਿੰਘ ਕੁੱਕੂ ਨੂੰ ਜ਼ਿਲ੍ਹਾ ਪ੍ਰਧਾਨ, ਮਾਸਟਰ ਮਲਕੀਤ ਸਿੰਘ ਵਜੀਦਕੇ ਨੂੰ ਜ਼ਿਲ੍ਹਾ ਸਕੱਤਰ,ਨਿਰਮਾਣ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਾਮਰੇਡ ਮਲਕੀਤ ਸਿੰਘ ਬਰਨਾਲਾ ਨੂੰ ਸਹਾਇਕ ਸਕੱਤਰ ਅਤੇ ਮਾਸਟਰ ਮਨੋਹਰ ਲਾਲ ਨੂੰ ਵਿੱਤ ਸਕੱਤਰ ਚੁਣਿਆ ਗਿਆ ਜਦਕਿ ਸੁਰਿੰਦਰ ਸ਼ਰਮਾ, ਭੋਲਾ ਸਿੰਘ ਕਲਾਲ ਮਾਜਰਾ, ਪਰਮਜੀਤ ਕੌਰ ਗੁੰਮਟੀ, ਗੁਰਮੇਲ ਸਿੰਘ ਧਨੇਰ, ਮਾਸਟਰ ਸੁਰਜੀਤ ਸਿੰਘ ਦਿਹੜ, ਬਲਦੇਵ ਸਿੰਘ ਔਜਲਾ ਅਤੇ ਗੁਰਦੀਪ ਸਿੰਘ ਮਹਿਲ ਖੁਰਦ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਚੁਣਿਆ ਗਿਆ।