ਰਵਿੰਦਰ ਰਵੀ
ਧਨੌਲਾ, 29 ਮਈ
ਬਦਲਾਅ ਵਾਲੀ ਸਰਕਾਰ ਤੋਂ ਹੁਣ ਵਰਗ ਦੁਖ਼ੀ ਹੋਇਆ ਪਿਆ ਹੈ। ਸੂਬੇ ’ਚ ਰੋਜ਼ਾਨਾ ਵਾਪਰ ਰਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਤੇ ਨਸ਼ਿਆਂ ਕਾਰਨ ਰੋਜ਼ਾਨਾ ਮਰ ਰਹੇ ਨੌਜਵਾਨ ਅਤੇ ਗੈਂਗਸਟਰਾਂ ਵੱਲੋਂ ਮੰਗੀਆਂ ਜਾਂਦੀਆਂ ਫਿਰੌਤੀਆਂ ਕਾਰਨ ਲੋਕਾਂ ਦਾ ਭਰੋਸਾ ਸਰਕਾਰ ਤੋਂ ਉੱਠ ਚੁੱਕਿਆ ਹੈ। ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਧਨੌਲਾ ਦੀ ਜੈਨ ਧਰਮਸ਼ਾਲਾ ’ਚ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਰਨਾਲਾ ਅਤੇ ਸੰਗਰੂਰ ਜ਼ਿਲ੍ਹੇ ਦੇ ਲੋਕ ਉਨ੍ਹਾਂ ਨੂੰ ਪਿਛਲੇ 20 ਸਾਲਾਂ ਤੋਂ ਜਾਣਦੇ ਹਨ। ਉਨ੍ਹਾਂ ਕਾਂਗਰਸ ਖ਼ਿਲਾਫ਼ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਫੁੱਟਪਾਊ ਰਾਜਨੀਤੀ ਕੀਤੀ ਹੈ। ਖੰਨਾ ਨੇ ਮੋਦੀ ਸਰਕਾਰ ਦੀਆਂ ਗਰੀਬਾਂ ਕਿਸਾਨਾਂ ਅਤੇ ਵਪਾਰੀਆਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਵਰਗ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਭਾਜਪਾ ਨਾਲ ਜੁੜ ਰਿਹਾ ਹੈ। ਮੋਦੀ ਸਰਕਾਰ ਵੱਲੋਂ ਔਰਤਾਂ ਲਈ ਕੀਤੇ ਕੰਮਾਂ ਦੀ ਪੂਰੀ ਦੁਨੀਆਂ ’ਚ ਚਰਚਾ ਹੋ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿ ਕਿਹਾ ਉਹ ਭਾਜਪਾ ਦਾ ਸਮਰਥਨ ਕਰਨ। ਇਸ ਮੌਕੇ ਜਥੇਦਾਰ ਸੁਖਵੰਤ ਸਿੰਘ ਧਨੌਲਾ, ਜ਼ਿਲ੍ਹਾ ਮੀਤ ਪ੍ਰਧਾਨ ਜੀਵਨ ਕੁਮਾਰ ਬਾਂਸਲਮੰਗਲ ਦੇਵ ਸ਼ਰਮਾ ਤੇ ਜ਼ਿਲ੍ਹਾ ਪ੍ਰਧਾਨ ਲੀਗਲ ਸੈੱਲ ਐਡਵੋਕੇਟ ਚੰਦਰ ਬਾਂਸਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੰਡਲ ਪ੍ਰਧਾਨ ਜਗਤਾਰ ਸਿੰਘ, ਜਗਮੇਲ ਸਿੰਘ ਜੱਗਾ ਮਾਨ, ਨਾਹਰ ਸਿੰਘ ਕਲੇਰ, ਮਿੰਟੂ ਸੀਮਿੰਟ ਵਾਲਾ, ਕੁਲਦੀਪ ਸਿੰਘ ਸਾਬਕਾ ਸਰਪੰਚ , ਪਰਮਜੀਤ ਸਿੰਘ ਕਾਲੇਕੇ, ਜਗਦੀਪ ਸ਼ਰਮਾ ਤਾਰੀ , ਭਜਨ ਸਿੰਘ ਧਨੌਲਾ, ਸੁਰੇਸ ਕੁਮਾਰ ਨੀਟਾ, ਮੋਹਿਤ ਸਿੰਗਲਾ, ਦੀਪਕ ਕੁਮਾਰ, ਰਾਹੁਲ ਗਰਗ, ਸੰਜੀਵ ਸ਼ਰਮਾ, ਦਰਸਨ ਧਾਲੀਵਾਲ ਤੋਂ ਇਲਾਵਾ ਔਰਤਾਂ ਅਤੇ ਨੌਜਵਾਨਾਂ ਨੇ ਸਮੂਲੀਅਤ ਕੀਤੀ।