ਪੱਤਰ ਪ੍ਰੇਰਕ
ਚਾਉਕੇ, 24 ਅਗਸਤ
ਬਠਿੰਡਾ ਪੁਲੀਸ ਦੇ ਮੁਲਾਜ਼ਮ ਅਤੇ ਸਾਹਿਤਕਾਰ ਹਰਫੂਲ ਸਿੰਘ ਭੁੱਲਰ ਪਿੰਡ ਮੰਡੀ ਕਲਾਂ ਦੇ ਜਨਮ ਤੋ ਅਪਾਹਜ 19 ਸਾਲਾਂ ਦੇ ਪੁੱਤਰ ਤਰਨਵੀਰ ਸਿੰਘ ਭੁੱਲਰ ਦੀ ਮੌਤ ਮਗਰੋਂ ਪਰਿਵਾਰ ਨੇ ਆਪਣੇ ਪੁੱਤਰ ਦੀਆਂ ਅੱਖਾਂ ਦਾਨ ਕਰ ਦਿੱਤੀਆਂ। ਇਸ ਉੱਤਮ ਨੇਕ ਕਾਰਜ ਲਈ ਬਠਿੰਡਾ ਦੇ ਉੱਘੇ ਸਮਾਜਸੇਵੀ ਗੁਰਵਿੰਦਰ ਸ਼ਰਮਾ ਨੇ ਮ੍ਰਿਤਕ ਬੱਚੇ ਦੇ ਪਿਤਾ ਅਤੇ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਅਤੇ ਡੇਰਾ ਸੱਚਾ ਸੌਦਾ ਮਲੋਟ ਦੇ ਸੇਵਾਦਾਰਾਂ ਰਾਹੀਂ ਅੱਖਾਂ ਦਾਨ ਕਰਵਾਈਆਂ ਗਈਆਂ। ਗੁਰਵਿੰਦਰ ਸ਼ਰਮਾ ਨੇ ਹਰਫੂਲ ਸਿੰਘ ਭੁੱਲਰ ਅਤੇ ਉਨ੍ਹਾ ਦੇ ਪਰਿਵਾਰ ਦੇ ਇਸ ਉੱਤਮ ਦਾਨ ਲਈ ਉਨ੍ਹਾ ਦੀ ਸਰਾਹਨਾ ਕੀਤੀ ਅਤੇ ਹੋਰਨਾਂ ਲੋਕਾਂ ਨੂੰ ਵੀ ਸੇਧ ਲੈਣ ਦੀ ਬੇਨਤੀ ਕੀਤੀ।