ਖੇਤਰੀ ਪ੍ਰਤੀਨਿਧ
ਬਰਨਾਲਾ, 17 ਮਈ
ਬੀਤੇ ਦਿਨੀਂ ਨੂਰਪੁੁਰ ਬੇਦੀ ਸੰਯੁੁਕਤ ਕਿਸਾਨ ਮੋਰਚੇ ਦੀ ਸਟੇਜ ’ਤੇ ਮਨਜੀਤ ਧਨੇਰ ਵੱਲੋਂ ਖਾਸ ਕਰ ਅਕਾਲੀ-ਭਾਜਪਾ ਗੱਠਜੋੜ ਟੁੱਟਣ ਦੇ ਪ੍ਰਸੰਗ ਵਿੱਚ ਬੋਲੀ ਗਈ ਸ਼ਬਦਾਵਲੀ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਫੇਸਬੁੱਕ ’ਤੇ ਛੇੜੇ ਵਿਵਾਦ ਬਾਰੇ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰ੍ਰਧਾਨ ਬੂਟਾ ਸਿੰਘ ਬੁੁਰਜ ਗਿੱਲ ਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਮਨਜੀਤ ਧਨੇਰ ਦੀ ਸ਼ਬਦਾਵਲੀ ਕਿਸੇ ਖਾਸ ਵਿਅਕਤੀ ਖਾਸ ਕਰ ਹਰਸਿਮਰਤ ਕੌਰ ਬਾਦਲ ਦੇ ਖ਼ਿਲਾਫ਼ ਨਿੱਜੀ ਰੂਪ ਵਿੱਚ ਨਹੀਂ ਹੈ| ਇਹ ਨਿਰੋਲ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਵਿੱਚ ਅਕਾਲੀ ਦਲ ਦੇ ਨੁੁਮਾਇੰਦੇ ਦੇ ਪ੍ਰਸੰਗ ਵਿੱਚ ਵਿਅੰਗਅਤਾਮਕ ਸਿਆਸੀ ਟਿੱਪਣੀ ਸੀ ਕਿਉਂਕਿ ਕਿਸਾਨੀ ਸੰਘਰਸ਼ ਦੇ ਦਬਾਅ ਦੇ ਸਿੱਟੇ ਵਜੋਂ ਹੀ ਬਾਦਲਕੇ ਭਾਜਪਾ ਨਾਲੋਂ ਗੱਠਜੋੜ ਤੋੜਨ ਲਈ ਮਜਬੂਰ ਹੋਏ ਸਨ| ਇਸ ਦੌਰਾਨ ਕਿਸਾਨ ਆਗੂਆਂ ਨੇ ਆਗੂ ਮਨਜੀਤ ਸਿੰਘ ਧਨੇਰ ਦੇ ਭਾਸ਼ਨ ਨੂੰ ਗਲਤ ਰੰਗਤ ਦੇਣ ਵਾਲਿਆਂ ਤੋਂ ਸੁੁਚੇਤ ਰਹਿੰਦੇ ਹੋਏ ਜੂਝ ਰਹੇ ਕਾਫਲਿਆਂ ਨੂੰ ਸਾਰਾ ਧਿਆਨ ਮੋਰਚੇ ਦੀ ਸਫਲਤਾ ਵੱਲ ਕੇਂਦਰਿਤ ਕਰਨ ਦੀ ਅਪੀਲ ਕੀਤੀ| ਕਿਸਾਨ ਆਗੂਆਂ ਨੇ ਇਸ ਵਿਵਾਦ ਨੂੰ ਬੇਲੋੜਾ ਦੱਸਦਿਆਂ ਨਿਰਣਾਇਕ ਮੋੜ ‘ਤੇ ਪੁੱਜ ਚੁੱਕੇ ਕਿਸਾਨ ਲੋਕ ਸੰਘਰਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੱਤਾ ਹੈ|