ਪੱਤਰ ਪ੍ਰੇਰਕ
ਸ਼ਹਿਣਾ, 1 ਨਵੰਬਰ
ਖਰੀਦ ਕੇਂਦਰ ਸ਼ਹਿਣਾ ਵਿੱਚ ਝੋਨੇ ਦੀ ਆਮਦ ਵਧਣ ਕਾਰਨ ਕਿਸਾਨ ਫ਼ਸਲ ਨੂੰ ਟੁੱਟੇ ਹੋਏ ਸ਼ੈੱਡ ਹੇਠ ਸੁੱਟਣ ਲਈ ਮਜਬੂਰ ਹਨ। ਕੱਚਾ ਅਤੇ ਪੱਕਾ ਫੜ ਦੋਵੇਂ ਝੋਨੇ ਨਾਲ ਭਰੇ ਪਏ ਹਨ ਅਤੇ ਖਰੀਦ ਕੇਂਦਰ ’ਚ 4 ਲੱਖ ਦੇ ਕਰੀਬ ਗੱਟਾ ਪਿਆ ਹੈ। ਖਰੀਦ ਏਜੰਸੀ ਮਾਰਕਫੈੱਡ ਦੇ ਅਧਿਕਾਰੀ ਮਨੋਹਰ ਲਾਲ ਨੇ ਦੱਸਿਆ ਕਿ ਰੋਜ਼ਾਨਾ 30 ਟਰੱਕ ਚੁਕਾਈ ਲਈ ਆ ਰਹੇ ਹਨ ਅਤੇ 6-7 ਦਿਨਾਂ ‘ਚ ਸਥਿਤੀ ਕਾਬੂੇ ਹੇਠ ਆ ਜਾਵੇਗੀ। ਕਿਸਾਨ ਸੁਦਾਗਰ ਸਿੰਘ ਨੇ ਦੱਸਿਆ ਕਿ ਮੰਡੀ ‘ਚ ਥਾਂ ਨਾ ਹੋਣ ਕਾਰਨ ਝੋਨਾ ਟੁੱਟੇ ਸ਼ੈੱਡ ਹੇਠ ਲਾਹੁਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫ਼ਸਲ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਮੰਡੀਆਂ ‘ਚ ਕਈ ਕਈ ਦਿਨ ਰੁਲਣ ਲਈ ਮਜਬੂਰ ਹਨ।