ਭੀਖੀ (ਕਰਨ ਭੀਖੀ): ਪਿੰਡ ਸਮਾਓਂ ਦੇ ਸਾਰੇ ਕਿਸਾਨਾਂ ਨੇ ਐਤਕੀਂ ਦਿੱਲੀ ਦੀ ਹਿੱਕ ’ਤੇ ਤਿਲ ਬਾਲ ਕੇ ਟਿਕਰੀ ਬਾਰਡਰ ’ਤੇ ਲੋਹੜੀ ਮਨਾਉਣ ਦਾ ਅਹਿਦ ਲਿਆ ਹੈ। ਕਿਸਾਨੀ ਸੰਘਰਸ਼ ਵਿੱਚ ਸ਼ਮੂਲੀਅਤ ਅਤੇ ਸਹਿਯੋਗ ਕਰਨ ਲਈ ਪਿੰਡ ਦੇ ਡੇਰਾ ਬਾਬਾ ਪ੍ਰੇਮ ਦਾਸ ਤੋਂ ਦਿੱਲੀ ਲਈ ਕੂਚ ਕਰਨ ਸਮੇਂ ਲੰਗਰ ਲਈ 8 ਕੁਇੰਟਲ ਖੋਆ, ਰਿਉੜੀਆਂ, ਗੱਚਕ ਅਤੇ ਸਬਜ਼ੀਆਂ ਲੈ ਕੇ ਰਵਾਨਗੀ ਕੀਤੀ ਗਈ।