ਪੱਤਰ ਪ੍ਰੇਰਕ
ਮਾਨਸਾ, 21 ਜੂਨ
ਮਾਨਸਾ ਵਿਚ ਇੱਕ ਸੇਠ ਦੇ ਮਕਾਨ ਦਾ ਨਿਲਾਮ ਹੋਣ ਤੋਂ ਅੱਜ ਉੁਸ ਵੇਲੇ ਬਚਾਅ ਹੋ ਗਿਆ ਜਦੋਂ ਦੋ ਕਿਸਾਨ ਜਥੇਬੰਦੀਆਂ ਵੱਲੋਂ ਪੀੜਤ ਦੇ ਹੱਕ ’ਚ ਸਟੈਂਡ ਲੈਂਦਿਆਂ ਉਸਦੇ ਘਰ ਮੂਹਰੇ ਇਕੱਠ ਹੋ ਕੇ ਨਿਲਾਮੀ ਦੇ ਵਿਰੋਧ ’ਚ ਧਰਨਾ ਲਾਇਆ ਗਿਆ। ਜਥੇਬੰਦੀਆਂ ਵੱਲੋਂ ਨਿਲਾਮੀ ਦੇ ਵਿਰੋਧ ਦੀ ਭਿਣਕ ਪੈਣ ਕਾਰਨ ਕੋਈ ਵੀ ਸਰਕਾਰੀ ਅਧਿਕਾਰੀ ਅਤੇ ਬੈਂਕ ਪ੍ਰਬੰਧਕ ਨਿਲਾਮੀ ਵਾਲੇ ਘਰ ਅੱਗੇ ਨਹੀਂ ਆਏ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਦੱਸਿਆ ਕਿ ਪਵਨ ਕੁਮਾਰ ਦੇ ਘਰ ਦੀ ਇਹ ਨਿਲਾਮੀ ਕੇਨਰਾ ਬੈਂਕ ਮਾਨਸਾ ਤੋਂ ਲਏ ਗਏ 17 ਲੱਖ ਰੁਪਏ ਦੇ ਕਰਜ਼ੇ ਬਦਲੇ ਕੀਤੀ ਜਾ ਰਹੀ ਸੀ।