ਸ਼ਹਿਣਾ: ਕਸਬੇ ਦੇ ਬਿਜਲੀ ਗਰਿੱਡ ਤੋਂ ਪਿੰਡ ਈਸ਼ਰ ਸਿੰਘ ਵਾਲਾ ਅਤੇ ਜੰਡਸਰ ਨੂੰ ਕੱਢੀ ਜਾ ਰਹੀ ਬਿਜਲੀ ਲਾਈਨ ਤੋਂ ਔਖੇ ਕਿਸਾਨਾਂ ਨੇ ਕਿਸਾਨ ਯੂਨੀਅਨ ਦੀ ਅਗਵਾਈ ’ਚ ਸਥਾਨਕ ਨਹਿਰ ਵਾਲੇ ਬੱਸ ਸਟੈਂਡ ਸ਼ਹਿਣਾ ਵਿੱਚ ਚੱਕਾ ਜਾਮ ਕੀਤਾ ਅਤੇ ਧਰਨਾ ਲਾਇਆ। ਧਰਨੇ ’ਚ ਗੁਰਪ੍ਰੀਤ ਸਿੰਘ ਗਿੱਲ ਇਕਾਈ ਪ੍ਰਧਾਨ ਭਾਕਿਯੂ ਉਗਰਾਹਾਂ, ਸੁਖਦੇਵ ਸਿੰਘ ਬਾਠ ਜ਼ਿਲ੍ਹਾ ਆਗੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਜਤਿੰਦਰ ਸਿੰਘ ਖਹਿਰਾ, ਗਗਨਦੀਪ ਸਿੰਗਲਾ ਆਦਿ ਨੇ ਸੰਬੋਧਨ ਕੀਤਾ। ਧਰਨਾਕਾਰੀਆਂ ਨੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਲਾਈਨ ਨਹੀਂ ਕੱਢੀ ਜਾਵੇਗੀ। -ਪੱਤਰ ਪ੍ਰੇਰਕ