ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 2 ਅਗਸਤ
ਇੱਥੋਂ ਨੇੜਲੇ ਪਿੰਡਾਂ ਵਿੱਚੋਂ ਲੰਘਦੀ ਲਾਧੂਕਾ ਮਾਈਨਰ ’ਚ ਪਿਛਲੇ ਕੁੱਝ ਦਿਨਾਂ ਤੋਂ ਪਾਣੀ ਨਾ ਆਉਣ ਕਾਰਨ ਕਿਸਾਨਾਂ ਨੂੰ ਔਖ ਹੋ ਰਹੀ ਹੈ। ਕਿਸਾਨ ਲੇਖ ਰਾਜ, ਸਰਵਨ ਕੁਮਾਰ, ਕ੍ਰਿਸ਼ਨ ਕੁਮਾਰ, ਰਾਮ ਕ੍ਰਿਸ਼ਨ, ਵਿਪਨ ਕੁਮਾਰ, ਗੁਰਦੀਪ ਕੰਬੋਜ ਐਡਵੋਕੇਟ, ਲਛਮਣ ਰਾਮ, ਮਦਨ ਲਾਲ, ਬਲਦੇਵ ਰਾਜ ਵਾਸੀ ਬੱਘੇ ਕੇ ਉਤਾੜ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਜ਼ੋਰਾਂ ’ਤੇ ਹੋਣ ਦੇ ਬਾਵਜੂਦ ਵੀ ਲਾਧੂਕਾ ਮਾਈਨਰ ’ਚ ਪਿਛਲੇ ਕਰੀਬ 10 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ। ਉੁਨ੍ਹਾਂ ਦੀ ਨਹਿਰੀ ਵਿਭਾਗ ਤੋਂ ਜਲਦੀ ਪਾਣੀ ਛੱਡਣ ਦੀ ਮੰਗ ਕੀਤੀ। ਨਹਿਰੀ ਵਿਭਾਗ ਦੇ ਐੱਸਡੀਓ ਸੁਨੀਲ ਕੁਮਾਰ ਨੇ ਦੱਸਿਆ ਕਿ ਪਹਿਲਾਂ ਪਾਣੀ ਛੱਡਿਆ ਸੀ ਪਰ ਨਹਿਰ ’ਚ ਜਾਲੇ ਹੋਣ ਕਾਰਨ ਸਪਲਾਈ ਸਹੀ ਨਹੀਂ ਆ ਰਹੀ ਸੀ ਤੇ ਹੁਣ ਪਿੱਛੋਂ ਹੈੱਡ ਤੋਂ ਸਪਲਾਈ ਬੰਦ ਕਰਕੇ ਸਫਾਈ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਬੁੱਧਵਾਰ ਤੱਕ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।