ਪਰਮਜੀਤ ਸਿੰਘ
ਫਾਜ਼ਿਲਕਾ, 29 ਮਈ
ਮਗਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਲੜੀਵਾਰ ਲਗਾਤਾਰ ਭੁੱਖ ਹੜਤਾਲ ਅੱਜ ਤੀਜੇ ਦਿਨ ਵਿੱਚ ਸ਼ਾਮਲ ਹੋ ਗਈ।
ਪ੍ਰਸ਼ਾਸਨ ਤੋਂ ਅੱਕੇ ਯੂਨੀਅਨ ਦੇ ਆਗੂਆਂ ਨੇ ਵੋਟਾਂ ਨਾ ਪਾਉਣ ਦਾ ਐਲਾਨ ਕੀਤਾ। ਯੂਨੀਅਨ ਦੇ ਆਗੂਆਂ ਨਰਿੰਦਰ ਢਾਬਾਂ, ਸ਼ੁਬੇਗ ਝੰਗੜਭੈਣੀ, ਬਲਵਿੰਦਰ ਮਹਾਲਮ, ਜਰਨੈਲ ਢਾਬਾਂ ਅਤੇ ਗੁਰਦਿਆਲ ਸਿੰਘ ਨੇ ਐਲਾਨ ਕੀਤਾ ਕਿ ਇਕ ਜੂਨ ਨੂੰ ਵੋਟ ਪਾਉਣ ਦੀ ਥਾਂ ਵਿੱਚ ਭਾਗ ਲੈਣ ਦੀ ਬਜਾਏ, ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਦਰਜਨਾਂ ਪਿੰਡਾਂ ਦੇ ਸੈਂਕੜੇ ਕਾਮੇ ਡੀਸੀ ਦਫਤਰ ਸਾਹਮਣੇ ਪ੍ਰਦਰਸ਼ਨ ਕਰਨ ਲਈ ਆਉਣਗੇ।