ਫਾਜ਼ਿਲਕਾ: ਪੰਜਾਬ ਸਟੇਟ ਕਿੱਕ ਬਾਕਸਿੰਗ ਚੈਂਪੀਅਨਸ਼ਿਪ (ਲੜਕੇ-ਲੜਕੀਆਂ) ਮਾਨਸਾ ਵਿੱਚ ਕਰਵਾਈ ਗਈ ਚੈਂਪੀਅਨਸ਼ਿਪ ’ਚ ਜ਼ਿਲ੍ਹਾ ਫਾਜ਼ਿਲਕਾ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨਾ, ਚਾਂਦੀ ਤੇ ਕਾਂਸੇ ਦੇ ਤਗ਼ਮਿਆਂ ’ਤੇ ਕਬਜ਼ਾ ਕੀਤਾ। ਇਸ ਚੈਪੀਅਨਸ਼ਿਪ ’ਚ ਅੰਕੁਸ਼ ਕੱਕੜ ਨੇ 2 ਸੋਨ, ਹੈਪੀ ਸਿੰਘ ਨੇ 1 ਸੋਨ ਤੇ 1 ਕਾਂਸੀ, ਮਨਜੀਤ ਸਿੰਘ 1 ਚਾਂਦੀ ਤੇ 1 ਕਾਂਸੀ, ਸਾਹਿਲਪ੍ਰੀਤ ਸਿੰਘ ਨੇ 1 ਸੋਨ ਤੇ 1 ਕਾਂਸੇ ਦਾ ਤਗ਼ਮਾ ਪ੍ਰਾਪਤ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਬਲਵੰਤ ਸਿੰਘ ਨੇ ਦੱਸਿਆ ਕਿ ਲੜਕੀਆਂ ’ਚ ਪ੍ਰਿਅੰਕਾ ਨੇ 1 ਸੋਨ ਤੇ 1 ਚਾਂਦੀ, ਰਾਜੂ ਰਾਣੀ ਨੇ 1 ਸੋਨ, ਆਰਜ਼ੂ ਨੇ 1 ਸੋਨ ਤੇ 1 ਚਾਂਦੀ ਤੇ ਜੋਤੀ ਸ਼ਰਮਾ ਨੇ 2 ਸੋਨ ਤਗ਼ਮੇ ਜਿੱਤੇ। ਇਨ੍ਹਾਂ ਵਿੱਚੋਂ ਪੰਜ ਖਿਡਾਰੀ ਗੋਆ ’ਚ ਹੋ ਰਹੀ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ। -ਨਿੱਜੀ ਪੱਤਰ ਪ੍ਰੇਰਕ