ਨਿੱਜੀ ਪੱਤਰ ਪ੍ਰੇਰਕ
ਮੋਗਾ, 30 ਦਸੰਬਰ
ਇਥੇ ਆਈਟੀਆਈ ਵਿੱਚ ਕਿਸਾਨ ਮਜ਼ਦੂਰ ਦੀ ਸਾਂਝ ਤੇ ਕਿਸਾਨੀ ਲੁੱਟ ’ਤੇ ਬਣੀ ਫ਼ਿਲਮ ‘ਸੀਰੀ’ ਦਿਖਾਈ ਗਈ। ਇਸ ਫ਼ਿਲਮ ਵਿੱਚ ਕਾਰਪੋਰੇਟ ਕੰਪਨੀਆਂ ਵੱਲੋਂ ਨਕਲੀ ਬੀਜ ਦਵਾਈਆਂ ਵੇਚ ਕੇ ਕਿਸਾਨੀ ਨੂੰ ਘਾਟਾ ਪਾਉਣ ਦੀ ਝਲਕ ਪੇਸ਼ ਕੀਤੀ ਗਈ ਹੈ। ਇਸ ਮੌਕੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਇਕਾਈ ਦਾ ਵੀ ਗਠਨ ਅਤੇੇ 4 ਜਨਵਰੀ ਨੂੰ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਦਿੱਲੀ ਕੂਚ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਜਥੇਬੰਦੀ ਆਗੂ ਸੁਖਜੀਤ ਸਿੰਘ ਬੁੱਕਣਵਾਲਾ, ਗੁਰਵਿੰਦਰ ਸਿੰਘ, ਵਿਦਿਆਰਥਣ ਆਗੂ ਜੀਵਨਜੋਤ ਕੌਰ, ਅਸੀਸ ਮੰਗਲਾ, ਹਰਮਨਜੀਤ ਕੌਰ, ਸਿਮਰਨਜੀਤ ਕੌਰ ਨੇ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ 30 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ । ਇਸ ਮੌਕੇ ਹਰਮਨਜੀਤ ਕੌਰ ਪ੍ਰਧਾਨ, ਕੁਲਜਿੰਦਰ ਕੌਰ ਨੂੰ ਮੀਤ ਪ੍ਰਧਾਨ ਸਿਮਰਨਜੋਤ ਕੌਰ ਸਕੱਤਰ, ਤਮੰਨਾ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਦਿੱਤੀ ਗਈ। ਜਥੇਬੰਦੀ ਵੱਲੋਂ 1 ਜਨਵਰੀ ਨੂੰ ਮਨੁੱਖੀ ਚੇਨ ਦੇ ਰੂਪ ਵਿਚ ਸਰਕਾਰੀ ਕੁੜੀਆਂ ਵੱਲੋਂ ਪੋਸਟਰ ਤੇ ਚਾਰਟ ਲੈ ਕੇ ਪ੍ਰਦਰਸਨ ਕੀਤਾ ਜਾਵੇਗਾ। ਇਸ ਮੌਕੇ ਅਮਨਦੀਪ ਕੌਰ, ਰਮਨਦੀਪ, ਨਵਦੀਪ, ਕੁਲਜਿੰਦਰ, ਜਸਵੀਰ, ਲਵਪ੍ਰੀਤ, ਮਨਪ੍ਰੀਤ ਹਾਜ਼ਰ ਸਨ।