ਪੱਤਰ ਪ੍ਰੇਰਕ
ਸੰਘਾ, 10 ਫ਼ਰਵਰੀ
ਨਜ਼ਦੀਕੀ ਪਿੰਡ ਫੂਸ ਮੰਡੀ ਵਿੱਚ ਗੁਰਤੇਜ ਡੇਅਰੀ ਫਾਰਮ ਵਿਚ ਦੇਰ ਸ਼ਾਮ ਅਚਾਨਕ ਅੱਗ ਲੱਗਣ ਨਾਲ ਕਈ ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ ਜਦੋਂ ਕਿ ਕੁਝ ਦੇ ਗੰਭੀਰ ਜ਼ਖਮੀ ਹੋ ਗਏ। ਡੇਅਰੀ ਫਾਰਮ ਦੇ ਮਾਲਕ ਗੁਰਤੇਜ ਸਿੰਘ ਪੁੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਵਕਤ ਕੈਟਲ ਸ਼ੇੈੱਡ ਵਿਚ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਸਾਰਾ ਸ਼ੈੱਡ ਸੜ ਕੇ ਸੁਆਹ ਹੋ ਗਿਆ ਅਤੇ ਇਸ ਭਿਆਨਕ ਅੱਗ ਨਾਲ ਸ਼ੈੱਡ ਹੇਠ ਬੰਨ੍ਹੀਆਂ 10 ਗਾਵਾਂ ਬੁਰੀ ਤਰਾਂ ਝੁਲਸ ਗਈਆਂ ਜਿਨ੍ਹਾਂ ‘ਚੋਂ ਚਾਰ ਦੁਧਾਰੂ ਗਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹਨ, ਇਸ ਘਟਨਾ ‘ਚ ਅੰਦਾਜ਼ਨ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਸਥਾਨ ’ਤੇ ਪਹੁੰਚੇ ਇਕਬਾਲ ਸਿੰਘ ਸਾਬਕਾ ਸਰਪੰਚ ਝੰਡਾ ਕਲਾਂ ਅਤੇ ਪੀੜਤ ਕਿਸਾਨ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਨੁਕਸਾਨ ਨੂੰ ਦੇਖਦੇ ਹੋਏ ਪੀ.ਐਨ.ਬੀ ਦਾ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਸਰਕਾਰ ਦੀ ਤਰਫ਼ੋ ਵਿੱਤੀ ਮਦਦ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਰੋੜਕੀ ਚੌਂਕ ‘ਚ ਦੋ ਦੁਕਾਨਾਂ ਨੂੰ ਅਚਾਨਕ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ਸੀ।