ਇਕਬਾਲ ਸਿੰਘ ਸ਼ਾਂਤ
ਲੰਬੀ, 16 ਜੁਲਾਈ
ਇਥੇ ਲੰਬੀ ਹਲਕੇ ਦੇ ਪੇਂਡੂ ਖੇਤਰਾਂ ’ਚ ਘਰਾਂ ਵਿੱਚ ਵੜ ਕੇ ਪਰਿਵਾਰਾਂ ਨੂੰ ਘੇਰਨ ਲੱਗੀ ਹੈ। ਮਿੱਡੂਖੇੜਾ ’ਚ ਚਾਚਾ-ਭਤੀਜੇ ਦੇ ਬਾਅਦ ਹੁਣ ਸ਼ੇਰਾਂਵਾਲਾ ਵਿੱਚ 4 ਸਾਲਾ ਬੱਚਾ, ਉਸਦਾ ਦਾਦਾ ਅਤੇ ਮਾਂ ਕਰੋਨਾ ਦੀ ਲਪੇਟ ’ਚ ਆ ਗਏ ਹਨ। ਇਨ੍ਹਾਂ ਦਾ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਕਰੋਨਾ ਸੈਂਪਲ ਪਾਜ਼ੇਟਿਵ ਆਇਆ ਹੈ।
ਬੱਲੂਆਣਾ (ਰਾਜਿੰਦਰ ਕੁਮਾਰ): ਅਬੋਹਰ ਵਿੱਚ ਅੱਜ ਇੱਕ ਦਿਨ ਵਿੱਚ ਕਰੋਨਾਵਾਇਰਸ ਦੇ ਸੱਤ ਨਵੇਂ ਕੇਸ ਸਾਹਮਣੇ ਆਏ ਹਨ। ਕਰੋਨਾ ਦੇ ਤਿੰਨ ਨਵੇਂ ਮਾਮਲੇ ਸਬਜ਼ੀ ਮੰਡੀ ਇਲਾਕੇ ਨਾਲ ਸਬੰਧਤ ਹਨ। ਕੰਧ ਵਾਲਾ ਰੋਡ ਤੋਂ ਇੱਕ 17 ਸਾਲਾ ਮੁਟਿਆਰ ਅਤੇ 19 ਸਾਲ ਦੇ ਨੌਜਵਾਨ ਤੇ ਸੁਭਾਸ਼ ਨਗਰ ਇਲਾਕੇ ਵਿੱਚ 34 ਸਾਲਾਂ ਵਿਅਕਤੀ, ਆਨੰਦ ਨਗਰੀ ਇਲਾਕੇ ਵਿੱਚ ਇੱਕ 47 ਸਾਲਾ ਔਰਤ, ਸਬ ਤਹਿਸੀਲ ਸੀਤੋ ਗੁੰਨੋ ਵਿੱਚ ਔਰਤ ਅਤੇ ਇੱਕ ਵਿਅਕਤੀ, ਅਬੋਹਰ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਢਾਣੀ ਕੜਾਕਾ ਸਿੰਘ ਵਿੱਚ ਵੀ ਇੱਕ ਵਿਅਕਤੀ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ।
ਮੁਕਤਸਰ ’ਚ ਤਿੰਨ ਹੋਰ ਕਰੋਨਾ ਪਾਜ਼ੇਟਿਵ
ਸ੍ਰੀ ਮੁਕਤਸਰ ਸਾਹਿਬ: ਮੁਕਤਸਰ ਦੇ ਪਿੰਡ ਸ਼ੇਰਾਂ ਵਾਲੀ ਦੇ ਦੋ ਪੁਰਸ਼ ਤੇ ਇੱਕ ਔਰਤ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਵਲ ਸਰਜਨ ਡਾਕਟਰ ਹਰੀ ਨਰਾਇਣ ਸਿੰਘ ਅਨੁਸਾਰ ਇਨ੍ਹਾਂ ਤਿੰਨਾਂ ਵਿਅਕਤੀਆਂ ਦਾ ਕਰੋਨਾ ਟੈਸਟ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੋਇਆ ਸੀ ਪਰ ਪਾਜ਼ੇਟਿਵ ਆਉਣ ਉਪਰੰਤ ਇਨ੍ਹਾਂ ਦੀ ਗਿਣਤੀ ਮੁਕਤਸਰ ਜ਼ਿਲ੍ਹੇ ਵਿੱਚ ਹੀ ਹੋਵੇਗੀ।
-ਗੁਰਸੇਵਕ ਪ੍ਰੀਤ