ਮਹਿੰਦਰ ਸਿੰਘ ਰੱਤੀਆਂ
ਮੋਗਾ,16 ਜੂਨ
ਇਥੋਂ ਦੀ ਇਕ ਪੜ੍ਹੀ-ਲਿਖੀ ਕੁੜੀ ਨੇ ਡਾਲਰਾਂ ਦੀ ਚਮਕ ਵੇਖ ਕੇ ਵਿਦੇਸ਼ ਵਿੱਚੋਂ ਆਏ ਮੁੰਡੇ ਨਾਲ ਵਿਆਹ ਕਰਵਾ ਲਿਆ ਅਤੇ ਉਹ ਕਰੀਬ ਮਹੀਨਾ ਉਸ ਦਾ ਸਰੀਰਿਕ ਸ਼ੋਸ਼ਣ ਅਤੇ 17 ਲੱਖ ਦੀ ਰਕਮ ਲੈ ਕੇ ਕਰਕੇ ਅਮਰੀਕਾ ਚਲਾ ਗਿਆ। ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਉਨ੍ਹਾਂ ਕਾਨੂੰਨੀ ਰਾਇ ਹਾਸਲ ਕਰਨ ਮਗਰੋਂ ਪੀੜਤ ਕੁੜੀ ਦੀ ਸ਼ਿਕਾਇਤ ਉੱਤੇ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲਾ ਥਾਣਾ ਬੱਧਨੀ ਕਲਾਂ ਖੇਤਰ ਦਾ ਹੈ। ਪੁਲੀਸ ਮੁਤਾਬਕ ਮੁਢਲੀ ਜਾਂਚ ਪੜਤਾਲ ਮਗਰੋਂ ਪਤਾ ਲੱਗਾ ਕਿ ਪੀੜਤ ਕੁੜੀ ਦਾ ਪਤੀ ਮੂਲ ਰੂਪ ਵਿੱਚ ਪਿੰਡ ਚੀਮਨਾਂ (ਲੁਧਿਆਣਾ) ਵਾਸੀ ਅਮਰੀਕਾ ਰਹਿੰਦੇ ਪਰਵਾਸੀ ਪੰਜਾਬੀ ਮੁਤਾਬਕ ਪੀੜਤ ਦੀ ਸ਼ਿਕਾਇਤ ਉੱਤੇ ਸੁਖਪ੍ਰੀਤ ਸਿੰਘ ਉਸ ਦੀ ਅਮਰੀਕਾ ਰਹਿੰਦੀ ਕਥਿਤ ਪ੍ਰੇਮਿਕਾ ਪਵਨਜੀਤ ਕੌਰ, ਭਰਾ ਹਰਪ੍ਰੀਤ ਸਿੰਘ, ਪਿਤਾ ਬਲਵਿੰਦਰ ਸਿੰਘ ਅਤੇ ਜਸਪ੍ਰੀਤ ਕੌਰ ਵਾਸੀ ਨਕੋਦਰ ਜ਼ਿਲ੍ਹਾ ਜਲੰਧਰ ਖ਼ਿਲਾਫ਼ ਕੇਸ ਦਰਜ ਕਰਕੇ ਥਾਣਾ ਬੱਧਨੀ ਕਲਾਂ ਪੁਲੀਸ ਨੂੰ ਤਬਦੀਲ ਕਰ ਦਿੱਤਾ ਗਿਆ ਹੈ। ਪੀੜਤ ਦੀ ਸ਼ਿਕਾਇਤ ਉੱਤੇ ਮੋਗਾ ਵਿਖੇ ਦਰਜ ਹੋਈ ਜੀਰੋ ਐਫ਼ਆਈਆਰ ਉੱਤੇ ਉਨ੍ਹਾਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੀੜਤ ਕੁੜੀ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਵਿਆਹ ਸੁਖਪ੍ਰੀਤ ਸਿੰਘ ਪਿੰਡ ਚੀਮਨਾਂ (ਲੁਧਿਆਣਾ) ਜੋ ਅਮਰੀਕਾ ਰਹਿੰਦਾ ਹੈ, ਨਾਲ 1 ਜੁਲਾਈ 2019 ਨੂੰ ਹੋਇਆ ਸੀ। ਉਸ ਦਾ ਪਤੀ 17 ਲੱਖ ਰੁਪਏ ਇਹ ਕਹਿ ਕੇ ਲੈ ਲਏ ਕਿ ਉਸ ਨੇ ਅਮਰੀਕਾ ਵਿਖੇ ਰੈਸਤਰਾਂ ਦਾ ਕਾਰੋਬਾਰ ਕਰਨਾ ਹੈ। ਇਸ ਮਗਰੋਂ ਕਰੀਬ ਇਕ ਮਹੀਨਾ ਬਾਅਦ ਹੀ ਉਸ ਦਾ ਪਤੀ ਉਸ ਨਾਲ ਬਿਨਾਂ ਕੋਰਟ ਮੈਰਿਜ ਕਰਵਾਏ ਅਮਰੀਕਾ ਚਲਾ ਗਿਆ। ਪੀੜਤ ਨੇ ਸ਼ਿਕਾਇਤ ’ਚ ਕਿਹਾ ਕਿ ਉਸ ਦੇ ਪਤੀ ਨੇ ਉਸ ਤੋਂ ਚੋਰੀ ਹੀ ਉਸ ਦੇ ਸੱਸ, ਸਹੁਰੇ ਨੂੰ ਆਪਣੇ ਪਾਸ ਵਿਦੇਸ਼ ਬੁਲਾ ਲਿਆ। ਉਹ ਸਾਂਝੇ ਘਰ ਵਿੱਚ ਦਿਓਰ ਹਰਪ੍ਰੀਤ ਸਿੰਘ ਨਾਲ ਘਰ ਵਿੱਚ ਇਕੱਲੀ ਰਹਿੰਦੀ ਰਹੀ। ਇਸ ਦੌਰਾਨ ਦਿਓਰ ਨੇ ਉਸ ਨੂੰ ਮਜਬੂਰ ਕਰਕੇ ਸਰੀਰਕ ਸਬੰਧ ਬਣਾਏ ਉਸ ਨੇ ਪਤੀ ਨੂੰ ਦੱਸਿਆ ਤਾਂ ਉਸ ਨੇ ਕਿਹਾ ਕਿ ਉਹ ਹੁਣ ਵਾਪਸ ਭਾਰਤ ਨਹੀਂ ਆਵੇਗਾ।