ਪੱਤਰ ਪ੍ਰੇਰਕ
ਬੋਹਾ, 14 ਅਗਸਤ
ਬੋਹਾ ਵਾਸੀ ਅਰਚਨਾ ਰਾਣੀ ਪਤਨੀ ਨਵਨੀਤ ਕੁਮਾਰ ਕੱਕੜ ਨਾਲ ਐਕਸਿਜ਼ ਬੈਂਕ ਵਿਚਲੇ ਖਾਤੇ ਵਿੱਚੋਂ ਠੱਗਾਂ ਨੇ 36,000 ਰੁਪਏ ਦੀ ਠੱਗੀ ਮਾਰ ਲਈ। ਅਰਚਨਾ ਰਾਣੀ ਨੇ ਦੱਸਿਆ ਕਿ ਉਸਨੂੰ ਆਪਣੇ ਨਾਲ ਹੋਈ ਠੱਗੀ ਦਾ ਉਸ ਵੇਲੇ ਪੱਤਾ ਚੱਲਿਆ ਜਦੋਂ ਉਸ ਦੇ ਮੁਬਾਈਲ ਫੋਨ ’ਤੇ ਮੈਸੇਜ ਆਇਆ ਕਿ ਉਸਦੇ ਖਾਤੇ ਵਿੱਚ 36,000 ਹਜ਼ਾਰ ਰੁਪਏ ਪਵਨ ਕੁਮਾਰ ਦੇ ਨਾਂ ਟਰਾਂਸਫਰ ਕਰ ਦਿੱਤੇ ਗਏ ਹਨ। ਮੈਸੇਜ ਪੜ੍ਹਨ ’ਤੇ ਉਸ ਨੇ ਬੈਂਕ ਨਾਲ ਸੰਪਰਕ ਕੀਤਾ ਤੇ ਪੁਲੀਸ ਨੂੰ ਇਸਦੀ ਰਿਪੋਰਟ ਦਰਜ ਕਰਵਾਈ ਤਾਂ ਬੈਂਕ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੜਤਾਲ ਦਾ ਵਿਸ਼ਵਾਸ ਦਿਵਾਇਆ। ਅਰਚਨਾ ਰਾਣੀ ਨੇ ਦੱਸਿਆ ਕਿ ਉਸ ਨੇ ਕਿਸੇ ਨੂੰ ਬੈਂਕ ਖਾਤੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਪਰ ਫਿਰ ਵੀ ਉਸ ਨਾਲ ਇਹ ਠੱਗੀ ਵੱਜ ਗਈ ਹੈ।