ਪੱਤਰ ਪ੍ਰੇਰਕ
ਮਾਨਸਾ, 27 ਅਗਸਤ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐਲ) ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਇਕੱਤਰਤਾ ਹੋਈ, ਜਿਸ ਦੌਰਾਨ ਸਤਿਨਾਮ ਸਿੰਘ ਜੇਈ ਦੀ ਥਾਂ ਨਵੇਂ ਡਿਵੀਜ਼ਨ ਪ੍ਰਧਾਨ ਗੁਲਾਬ ਸਿੰਘ ਦੀ ਚੋਣ ਕੀਤੀ ਗਈ ਅਤੇ ਮੰਗਾਂ ਪ੍ਰਤੀ ਵਿਚਾਰ ਚਰਚਾ ਕੀਤੀ ਗਈ। ਪੈਨਸ਼ਨਰ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪ੍ਰਧਾਨ ਗੁਲਾਬ ਸਿੰਘ ਨੇ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਮੀਟਿੰਗ ਦੌਰਾਨ ਹੋਏ ਫੈਸਲੇ ਅਨੁਸਾਰ ਮੰਗਾਂ ਜਲਦੀ ਮੰਨੀਆਂ ਜਾਣ। ਉਨ੍ਹਾਂ ਕਿਹਾ ਕਿ ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਦਿੱਤੀਆਂ ਜਾਣ, ਸੋਧੇ ਹੋਏ ਪੈਨਸ਼ਨਰ ਦੀਆਂ ਤਰੁਟੀਆਂ ਦੂਰ ਕਰ ਕੇ ਜਲਦੀ ਦੇਣ, ਠੇਕੇ ’ਤੇ ਰੱਖੇ ਗਏ ਕਾਮਿਆਂ ਨੂੰ ਮਹਿਕਮੇ ਤੌਰ ਉਤੇ ਤਨਖਾਹ ਅਤੇ ਹੋਰ ਭੱਤਿਆਂ ਬਾਰੇ ਜਲਦੀ ਫ਼ੈਸਲਾ ਲੈ ਕੇ ਜਲਦੀ ਨਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਫੌਜੀਆਂ ਦੀ ਤਰ੍ਹਾਂ ਠੇਕੇਦਾਰ ਕਰਮੀਆਂ ਨੂੰ ਹਾਦਸਾਗ੍ਰਸਤ ਦੌਰਾਨ ਮੌਤ ਹੋਣ ’ਤੇ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਛੇਤੀ ਮੰਗਾਂ ਦਾ ਹੱਲ ਨਿਪਟਾਰਾ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬਸੰਤਾ ਰਾਮ, ਰਾਮਸਰਨ, ਲਛਮਣ ਸਿੰਘ, ਜਗਰੂਪ ਸਿੰਘ ਜੇਈ, ਗੁਲਾਬ ਸਿੰਘ ਕੋਟਧਰਮੂ, ਸੁਰਜੀਤ ਸਿੰਘ, ਬੇਅੰਤ ਕੌਰ, ਉਰਮਲਾ ਦੇਵੀ ਅਤੇ ਲਛਮਣ ਸਿੰਘ ਵੀ ਮੌਜੂਦ ਸਨ।