ਪਰਮਜੀਤ ਸਿੰਘ
ਫਾਜ਼ਿਲਕਾ, 10 ਅਗਸਤ
ਫਾਜ਼ਿਲਕਾ ਹਲਕੇ ਦੇ ਬਾਰਡਰ ਪੱਟੀ ’ਤੇ ਵਸਦੇ ਪਿੰਡ ਮੁਹਾਰ ਜਮਸ਼ੇਰ ਦੇ ਲੋਕਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਫਾਜ਼ਿਲਕਾ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ ਨੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਅ ਲਈ ਵਾਟਰ ਵਰਕਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਵਿਧਾਇਕ ਸ੍ਰੀ ਘੁਬਾਇਆ ਨੇ ਕਿਹਾ ਕਿ 22.30 ਲੱਖ ਰੁਪਏ ਦੇ ਪ੍ਰਾਜੈਕਟ ਲਿਆ ਕੇ ਪਿੰਡ ਵਾਸੀਆਂ ਦੇ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਾਸੀਆਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਿਸੇ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਗੁਰਦਿਆਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਹੰਸਾ ਸਿੰਘ ਸਰਪੰਚ ਮੁਹਾਰ ਜਮਸ਼ੇਰ, ਕਸ਼ਮੀਰ ਸਿੰਘ ਸਰਪੰਚ ਮੁਹਾਰ ਖੀਵਾ, ਫੁੱਮਣ ਸਿੰਘ ਸਰਪੰਚ ਮੁਹਾਰ ਖੀਵਾ ਮੁੰਹਾਨੀ, ਖਾਣ ਸਿੰਘ ਐਕਸ ਸਰਪੰਚ, ਕਰਨ ਸਿੰਘ ਗੁਰਮੀਤ ਸਿੰਘ ਸਰਪੰਚ ਰੇਤਾ ਭੈਣੀ, ਐਕਸੀਐਨ ਕੇਵਲ ਗਰਗ, ਐਸ ਡੀ ਓ ਸੰਦੀਪ ਸਿੰਘ, ਜੇ ਈ ਸੁਖਵਿੰਦਰ ਸਿੰਘ, ਐਸ ਐਸ ਓ ਸਦਰ ਜਤਿੰਦਰ ਸਿੰਘ, ਨੀਲਾ ਮਦਾਨ ਅਤੇ ਮਾਸਟਰ ਜੋਗਿੰਦਰ ਸਿੰਘ ਘੁਬਾਇਆ ਹਾਜ਼ਰ ਸਨ।