ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 24 ਜੂਨ
ਇੱਥੇ ਮੱਲਾਂਵਾਲਾ ਵਿੱਚ ਇੱਕ ਰੇਲਗੱਡੀ ਨਾਲ ਟਕਰਾਉਣ ਕਾਰਨ ਇੱਕ ਲੜਕੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਜੀਤ ਕੌਰ (18) ਵਾਸੀ ਹਾਮਦਵਾਲਾ ਆਈਲੈਟਸ ਦੀ ਕੋਚਿੰਗ ਵਾਸਤੇ ਰੋਜ਼ ਮੱਲਾਂਵਾਲਾ ਆਉਂਦੀ ਸੀ।
ਕੱਲ੍ਹ ਉਸਦਾ ਭਰਾ ਉਸਨੂੰ ਮੱਲਾਂਵਲਾ ਤੋਂ ਲੈਣ ਵਾਸਤੇ ਮੋਟਰਸਾਈਕਲ ’ਤੇ ਆਇਆ ਸੀ। ਘਟਨਾ ਵੇਲੇ ਮੱਲਾਂਵਾਲਾ ਜ਼ੀਰਾ ਰੋਡ ’ਤੇ ਸਥਿਤ ਰੇਲਵੇ ਫਾਟਕ ਬੰਦ ਸੀ ਕਿਉਂਕੀ ਧਨਬਾਦ ਐਕਸਪ੍ਰੈਸ ਲੰਘਣ ਵਾਲੀ ਸੀ। ਲੜਕੀ ਫਾਟਕ ਪਾਰ ਕਰ ਕੇ ਦੂਜੇ ਪਾਸੇ ਜਾਣ ਲੱਗੀ ਤਾਂ ਤੇਜ਼ ਰਫ਼ਤਾਰ ਆ ਰਹੀ ਰੇਲਗੱਡੀ ਦੀ ਲਪੇਟ ਵਿੱਚ ਆ ਗਈ ਤੇ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਰੇਲਵੇ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਲੜਕੀ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੀ ਸੀ ਤੇ ਪਰਿਵਾਰ ਦੀ ਖੁਸ਼ਹਾਲੀ ਲਈ ਵਿਦੇਸ਼ ਜਾਣਾ ਚਾਹੁੰਦੀ ਸੀ। ਇਲਾਕੇ ਦੇ ਲੋਕਾਂ ਨੇ ਸਰਕਾਰ ਪਾਸੋਂ ਪੀੜਤ ਪਰਿਵਾਰ ਦੀ ਮਾਲੀ ਮਦਦ ਕੀਤੇ ਜਾਣ ਦੀ ਮੰਗ ਕੀਤੀ ਹੈ।