ਮਨੋਜ ਸ਼ਰਮਾ
ਬਠਿੰਡਾ, 17 ਮਈ
ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਣਾ ਨੇ ਅੱਜ ਬਠਿੰਡਾ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਪਾਣੀਆਂ ਦੇ ਮਾਮਲੇ ’ਤੇ ਆਮ ਆਦਮੀ ਪਾਰਟੀ ਦਾ ਘਿਰਾਓ ਕੀਤਾ। ਬੰਟੀ ਰੋਮਾਣਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ, ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਪੰਜਾਬ ਦਾ ਪਾਣੀ ਗੁਆਂਢੀ ਸੂਬਿਆਂ ਦਿੱਲੀ ਤੇ ਹਰਿਆਣਾ ਨੂੰ ਦੇਣਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨਹਿਰੀ ਪਾਣੀ ਨੂੰ ਤਰਸ ਰਿਹਾ ਪਰ ਸਰਕਾਰ ਪਾਣੀਆਂ ’ਤੇ ਡਾਕਾ ਮਰਵਾਉਣ ਜਾ ਰਹੀ। ਉਨ੍ਹਾਂ ਕਿਹਾ ਸਰਕਾਰ, ਪੰਜਾਬ ਦੀ ਵਾਹੀਯੋਗ ਜ਼ਮੀਨ ਵਿੱਚ ਨਹਿਰੀ ਪਾਣੀ ਦੀ ਸਪਲਾਈ 100 ਪ1੍ਰਤੀਸ਼ਤ ਟੇਲਾ ਤੱਕ ਦਿਖਾ ਕੇ ਖ਼ੇਤੀ ਸੈਕਟਰ ਨੂੰ ਪਾਣੀ ਦੇਣ ਦਾ ਝੂਠਾ ਢੰਡੋਰਾ ਪਿੱਟ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਤਾਂ ਵਿੱਚ ਟੇਲਾਂ ਤੱਕ ਪਾਣੀ ਪਹੁੰਉਣ ਦੀਆਂ ਬੋਗਸ ਰਿਪੋਰਟਾਂ ਤਿਆਰ ਕਰਨ ਲਈ 1100 ਦੇ ਕਰੀਬ ਨਹਿਰੀ ਪਟਵਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਅਤੇ ਬੋਗਸ ਰਿਪੋਰਟਾਂ ਨਾ ਬਣਾਉਣ ਵਾਲੇ 260 ਪਟਵਾਰੀਆਂ ਨੂੰ ਕਥਿਤ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਟਵਾਰੀ ਜਸਕਰਨ ਸਿੰਘ ਗਹਿਰੀ ਬੁੱਟਰ ਨੂੰ ਵੀ ਇਸ ਮਾਮਲੇ ’ਚ ਬਲੀ ਦਾ ਬੱਕਰਾ ਬਣਨਾ ਪਿਆ ਹੈ ਜਿਸ ਨੂੰ ਮੁਅੱਤਲ ਕਰਕੇ ਉਸ ਦਾ ਹੈੱਡ ਕੁਆਟਰ ਪਠਾਨਕੋਟ ਬਣਾ ਦਿੱਤਾ ਗਿਆ। ਬੰਟੀ ਰੋਮਾਣਾ ਨੇ ਕਿਹਾ ਕਿ ਪਟਵਾਰੀਆਂ ਹਰ ਕਾਨੂੰਨੀ ਮਦਦ ਕੀਤੀ ਜਾਵੇਗੀ। ਬੰਟੀ ਰਮਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਪਸ਼ਟ ਸਟੈਂਡ ਹੈ ਕਿ ਉਹ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਜ਼ਮੀਨੀ ਪੱਧਰ ’ਤੇ ਲੜਾਈ ਲੜੇਗਾ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਤਾਂ ਪਹਿਲਾਂ ਹੀ ਰਿਪੇਰੀਅਨ ਐਕਟ ਮੁਤਾਬਕ ਗੁਆਂਢੀ ਸੂਬਿਆਂ ਨੂੰ ਦਿੱਤੇ ਗਏ ਪਾਣੀ ਨੂੰ ਵਾਪਸ ਕਰਨ ਦੀ ਮੰਗ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਸਰਹੰਦ ਨਹਿਰ ਵਿੱਚੋਂ ਪੰਜਾਬ ਦੇ 700 ਕਿਊਸਿਕ ਪਾਣੀ ਦੇ ਮੁਕਾਬਲੇ 1200 ਕਿਊਸਿਕ ਪਾਣੀ ਅਤੇ ਗੰਗ ਨਹਿਰ ਵਿੱਚੋਂ 900 ਕਿਊਸਿਕ ਪਾਣੀ ਦੇ ਮੁਕਾਬਲੇ 2400 ਕਿ ਉਸ ਪਾਣੀ ਗੁਆਂਢੀ ਸੂਬਿਆਂ ਨੂੰ ਜਾ ਰਿਹਾ।