ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਸਤੰਬਰ
ਯੁਵਕ ਸੇਵਾਵਾਂ ਵਿਭਾਗ ਅਤੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਗੁਰੂ ਨਾਨਕ ਕਾਲਜ ਵਿਖੇ ‘ਰੈਡ ਰਬਿਨ ਕਲੱਬਾਂ’ ਦੇ ਕਰਵਾਏ ਜ਼ਿਲ੍ਹਾ ਪੱਧਰੀ ਕੁਇਜ਼ ਵਿੱਚ ਗੁਰੂ ਨਾਨਕ ਕਾਲਜ ਨੈਨਸੀ ਦੀਮਰਾ ਤੇ ਚੇਤਨਪ੍ਰੀਤ ਕੌਰ ਦੀ ਟੀਮ ਜੇਤੂ ਰਹੀ ਜਦੋਂਕਿ ਅੰਨਿਆ ਵਿਜੈ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਯੁਵਾ ਕੇਂਦਰ ਦੇ ਸੰਚਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਰ ਮੇਕਿੰਗ ਮੁਕਾਬਲੇ ’ਚ ਯਾਸਮੀਨ ਕਰਵਾਲ ਬਾਦਲ ਨੇ ਪਹਿਲਾ ਸਥਾਨ ਹਾਸਲ ਕੀਤਾ ਜਦੋਂ ਕਿ ਗੁਰੂ ਨਾਨਕ ਕਾਲਜ ਦੀ ਮਨਪ੍ਰੀਤ ਨੇ ਦੂਸਰਾ, ਲੇਖ ਰਚਨਾ ਵਿੱਚ ਕਰਮਦੀਪ ਕੌਰ ਬਾਦਲ ਨੇ ਪਹਿਲਾ ਅਤੇ ਚੇਤਰਨਪ੍ਰੀਤ ਕੌਰ ਨੇ ਦੂਜਾ, ਵੀਡੀਓ ਗ੍ਰਾਫੀ ਮੁਕਾਬਲੇ ਵਿੱਚ ਹਰਮਨਜੋਤ ਕੌਰ ਨੇ ਪਹਿਲਾ ਅਤੇ ਅੰਨਿਆ ਵਿਜੈ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ 22 ਕਾਲਜਾਂ ਦੇ 180 ਵਿਦਿਆਰਥੀਆਂ ਨੇ ਹਿੱਸਾ ਲਿਆ।
ਕੈਪਸ਼ਨL ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਯੁਵਾ ਕੇਂਦਰ ਦੇ ਪ੍ਰਬੰਧਕ। -ਫੋਟੋ: ਪ੍ਰੀਤ