ਪੱਤਰ ਪ੍ਰੇਰਕ
ਮਾਨਸਾ, 18 ਜਨਵਰੀ
ਮਾਨਸਾ ਜ਼ਿਲ੍ਹੇ ਦੇ ਪਿੰਡ ਮੀਆਂ ਦੇ ਜੰਮਪਲ ਮਰਹੂਮ ਸਾਬਕਾ ਮੈਂਬਰ ਪਾਰਲੀਮੈਂਟ ਹਾਕਮ ਸਿੰਘ ਮੀਆਂ ਦੇ ਪਰਿਵਾਰ ’ਚੋਂ ਕਿਸੇ ਮੈਂਬਰ ਨੂੰ ਲਗਪਗ ਚਾਰ ਦਹਾਕਿਆਂ ਬਾਅਦ ਕਾਂਗਰਸ ਵਲੋਂ ਟਿਕਟ ਦੇ ਕੇ ਨਿਵਾਜਿਆ ਗਿਆ ਹੈ। ਇਹ ਟਿਕਟ ਪਰਿਵਾਰ ਦੀ ਪੋਤ ਨੂੰਹ ਰਣਬੀਰ ਕੌਰ ਮੀਆਂ ਨੂੰ ਬੁਢਲਾਡਾ ਵਿਧਾਨ ਸਭਾ ਹਲਕੇ ਤੋਂ ਦਿੱਤੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਰਣਬੀਰ ਕੌਰ ਮੀਆਂ ਸੇਵਾਮੁਕਤ ਅਤੇ ਪ੍ਰਸਿੱਧ ਤਹਿਸੀਲਦਾਰ ਸੰਧੂਰਾ ਸਿੰਘ ਦੀ ਨੂੰਹ ਹੈ ਅਤੇ ਹਾਕਮ ਸਿੰਘ ਮੀਆਂ ਦੀ ਪੋਤ ਨੂੰਹ ਹੈ। ਡਾ. ਰਣਬੀਰ ਕੌਰ ਮੀਆਂ ਦੇ ਪਤੀ ਐਡਵੋਕੇਟ ਸਰਬਜੀਤ ਸਿੰਘ ਮੀਆਂ ਇਸ ਵੇਲੇ ਪਿੰਡ ਮੀਆਂ ਦੇ ਸਰਪੰਚ ਹਨ।