ਧਨੌਲਾ: ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਖੁਰਦ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਹਰਿੰਦਰ ਦਾਸ ਤੋਤਾ ਨੇ ਕਿਸਾਨਾਂ ਦੇ ਵਿਰੋਧ ਕਾਰਨ ਯੂ ਟਰਨ ਲੈਂਦਿਆ ਭਾਜਪਾ ਛੱਡ ਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਝੰਡੇ ਹੇਠ ਆਉਣ ਦਾ ਐਲਾਨ ਕੀਤਾ। ਬੀਤੇ ਸਮੇ ਜ਼ਿਲ੍ਹਾ ਬਰਨਾਲਾ ਦੇ ਕਈ ਵਿਅਕਤੀਆਂ ਵੱਲੋਂ ਭਾਜਪਾ ਦਾ ਪੱਲਾ ਫੜਿਆ ਗਿਆ ਸੀ ਜੋ ਕਿ ਕਿਸਾਨਾਂ ਦੇ ਵਿਰੋਧ ਕਾਰਨ ਹੁਣ ਇੱਕ ਇੱਕ ਕਰ ਪਾਰਟੀ ਛੱਡ ਰਹੇ ਹਨ। ਇਸੇ ਸਬੰਧਤ ਹਰਿੰਦਰ ਦਾਸ ਤੋਤਾ ਨੇ ਮਾਨਾਂ ਪਿੰਡੀ ਵਿੱਚ ਰਿਲਾਇੰਸ ਪੰਪ ’ਤੇ ਚੱਲ ਰਹੇ ਪੱਕੇ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਿਚ ਕੰਮ ਕਰਦਾ ਰਹਾਂਗਾ। ਇਸ ਮੌਕੇ ਦਰਸ਼ਨ ਸਿੰਘ ਭੈਣੀ ਮਹਿਰਾਜ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾਂ ਮੌਜੂਦ ਸਨ। -ਪੱਤਰ ਪ੍ਰੇਰਕ