ਖੇਤਰੀ ਪ੍ਰਤੀਨਿਧ
ਬਰਨਾਲਾ 30 ਜੂਨ
ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਉਪਰਾਲੇ ਕੀਤੇ ਜਾ ਰਹੇ ਹਨ। ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਡਾ. ਔਲਖ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਾਰੀ ਨੋਟੀਫੀਕੇਸ਼ਨ ਅਨੁਸਾਰ ਪੀਸੀਪੀਐਨਡੀਟੀ ਐਕਟ 1994/ ਐਮਟੀਪੀ ਐਕਟ ਤਹਿਤ ਜ਼ਿਲ੍ਹਾ ਬਰਨਾਲਾ ਅਤੇ ਭਾਰਤ ਦੇ ਕਿਸੇ ਵੀ ਸੂਬੇ ਜਾਂ ਜ਼ਿਲ੍ਹੇ ਵਿੱਚ ਹੋ ਰਹੀ ਅਣਅਧਿਕਾਰਿਤ ਭਰੂਣ ਲਿੰਗ ਜਾਂਚ ਜਾਂ ਗਰਭਪਾਤ ਸਬੰਧੀ ਪੱਕੀ ਸੂਚਨਾ ਦੇਣ ਵਾਲੇ ਨੂੰ 50 ਹਜ਼ਾਰ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਅਤੇ ਜਿਹੜੀ ਇਸਤਰੀ ਫਰਜ਼ੀ ਗਾਹਕ (ਡੀਕੁਆਏ ਪੇਸ਼ੈਂਟ) ਬਣ ਕੇ ਜਾਵੇਗੀ, ਉਸ ਨੂੰ ਸਿਹਤ ਵਭਾਗ ਵੱਲੋਂ ਇੱਕ ਲੱਖ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਸਬੰਧੀ ਸੂਚਨਾ ਦੇਣ ਅਤੇ ਫਰਜ਼ੀ ਪੇਸ਼ੈਂਟ ਬਣ ਕੇ ਕਸੂਰਵਾਰਾਂ ਨੂੰ ਫੜਾਉਣ ਵਾਲਿਆਂ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਸਬੰਧੀ ਸੂਚਨਾ ਨਿੱਜੀ ਤੌਰ ’ਤੇ ਜਾਂ ਲਿਖਤੀ ਰੂਪ ’ਚ ਦਫਤਰ ਸਿਵਲ ਸਰਜਨ ਬਰਨਾਲਾ ਵਿੱਚ ਦਿੱਤੀ ਜਾ ਸਕਦੀ ਹੈ।
ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਪਰਵੇਸ ਕੁਮਾਰ ਨੇ ਲੋਕਾਂ ਨੂੰ ਭਰੂਣ ਲਿੰਗ ਜਾਂਚ/ ਗਰਭਪਾਤ ਨੂੰ ਰੋਕਣ ਲਈ ਸਿਹਤ ਵਿਭਾਗ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।