ਪੱਤਰ ਪ੍ਰੇਰਕ
ਮਾਨਸਾ, 26 ਅਕਤੂਬਰ
ਤਰਕਸ਼ੀਲ ਸੁਸਾਇਟੀ ਮਾਨਸਾ ਵੱਲੋਂ ਅੱਜ ਇਥੇ ਪੈਨਸ਼ਨਰ ਭਵਨ ਵਿਖੇ ਰੱਖੇ ਸਮਾਗਮ ਦੌਰਾਨ ਤਰਕਸ਼ੀਲ ਸੁਸਾਇਟੀ ਵੱਲੋਂ ਲਈ ਗਈ ਚੇਤਨਾ ਪਰਖ ਪ੍ਰੀਖਿਆ ਦੇ ਜ਼ਿਲ੍ਹੇ ਵਿੱਚੋਂ ਅਵੱਲ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਰੰਗਕਰਮੀ ਮਨਜੀਤ ਕੌਰ ਔਲਖ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਪ੍ਰੋਗਰਾਮ ਦੇ ਪ੍ਰਧਾਨਗੀ ਮੰਡਲ ਵਿੱਚ ਮਨਜੀਤ ਕੌਰ ਔਲਖ, ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਰਾਜਿੰਦਰ ਭਦੌੜ, ਅੰਮ੍ਰਿਤ ਰਿਸ਼ੀ, ਲੱਖਾ ਸਿੰਘ, ਜਸਬੀਰ ਸੋਨੀ ਬੁਢਲਾਡਾ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਆਗੂ ਰਾਜਿੰਦਰ ਭਦੌੜ ਨੇ ਸੰਬੋਧਨ ਕਰਦਿਆਂ ਕਿਹਾ ਤਰਕਸ਼ੀਲ ਸੁਸਾਇਟੀ ਵੱਲੋਂ ਸਕੂਲੀ ਬੱਚਿਆਂ ਦੀ ਚੇਤਨਾ ਪਰਖ ਪ੍ਰੀਖਿਆ ਲੈਣਾ, ਉਨ੍ਹਾਂ ਨੂੰ ਕਿਤਾਬਾਂ ਨਾਲ਼ ਜੋੜਕੇ ਬੋਧਿਕ ਪੱਧਰ ਉੱਚਾ ਚੁੱਕਣਾ, ਵਿਗਿਆਨ ਦੇ ਧਾਰਨੀ ਬਣਾਉਣਾ, ਅੰਧਵਿਸ਼ਵਾਸ ’ਚੋਂ ਨਿੱਕਲਕੇ ਤਰਕਵਾਦੀ ਸੋਚ ਦੇ ਲੜ ਲਾਉਣਾ ਹੈ ਤਾਂ ਜੋ ਉਹ ਸਹੀ ਗਲ਼ਤ ਦੀ ਪਛਾਣ ਕਰ ਸਕਣ। ਜ਼ਿਲ੍ਹੇ ਵਿੱਚੋਂ ਅੱਵਲ ਆਉਣ ਵਾਲੇ ਬੱਚੇ ਮਿਡਲ ਵਰਗ ਕ੍ਰਮਵਾਰ ਜਸਵਿੰਦਰ ਕੌਰ, ਗੁਰਦਾਸ ਸਿੰਘ, ਹਰਦੀਪ ਕੌਰ, ਅਮਨਦੀਪ ਕੌਰ, ਅੰਸ਼ੀਕਾ, ਕਮਲਜੋਤ ਕੌਰ, ਨੂਰਪ੍ਰੀਤ ਕੌਰ, ਸਿਮਰਨਜੀਤ ਕੌਰ, ਖ਼ੂਸ਼ੀ, ਗੁਰਜੋਤ ਕੌਰ ਅਤੇ ਸੈਕੰਡਰੀ ਵਰਗ ਵਿੱਚੋਂ ਪ੍ਰੀਤ ਕੌਰ, ਲਵਦੀਪ ਕੌਰ, ਅਮਨਦੀਪ ਕੌਰ, ਜਸਪ੍ਰੀਤ ਕੌਰ, ਚਾਂਦ ਰਾਣੀ, ਅਮਨਦੀਪ ਕੌਰ, ਮਨਾਕਸ਼ੀ ਸ਼ਰਮਾ, ਸੁੱਖਪ੍ਰੀਤ ਕੌਰ, ਜਸਪ੍ਰੀਤ ਕੌਰ, ਸੰਦੀਪ ਕੌਰ, ਜਤਿੰਦਰ ਕੌਰ ਬੱਚਿਆਂ ਦਾ ਸਨਮਾਨ ਕੀਤਾ ਗਿਆ।