ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 21 ਅਕਤੂਬਰ
ਇੱਥੋਂ ਦੇ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਗਰੀਨ ਦੀਵਾਲੀ ਦਾ ਹੋਕਾ ਦਿੰਦਿਆਂ ਅੱਜ ਇਕ ਰੈਲੀ ਕੱਢੀ। ਨਗਰ ਪੰਚਾਇਤ ਵੱਲੋਂ ਚੁਣੇ ਗਏ ਬਰੈਂਡ ਅੰਬੈਸਡਰ ਅਤੇ ਸਕੂਲ ਦੇ ਪ੍ਰਿੰਸੀਪਲ ਅਮਰਦੀਪ ਸਿੰਘ ਦੀ ਅਗਵਾਈ ਹੇਠ ਰੈਲੀ ਕੱਢੀ ਗਈ। ਸਕੂਲ ਦੇ ਵਿਦਿਆਰਥੀਆਂ ਨੇ ਹੱਥਾਂ ਵਿੱਚ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦੇ ਬੈਨਰ ਅਤੇ ਝੰਡੀਆਂ ਫੜ ਕੇ ਇਥੋਂ ਦੀਆਂ ਵੱਖ ਵੱਖ ਗਲੀਆਂ ਅਤੇ ਬਾਜ਼ਾਰਾਂ ਵਿਚ ਮਾਰਚ ਕੀਤਾ ਅਤੇ ਲੋਕਾਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਹੋਕਾ ਦਿੰਦਿਆਂ ਜਾਗਰੂਕ ਕੀਤਾ। ਰੈਲੀ ਦੇ ਨਗਰ ਪੰਚਾਇਤ ਦਫਤਰ ਪਹੁੰਚਣ ’ਤੇ ਵਿਦਿਆਰਥੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ। ਸ੍ਰੀ ਹੇਮਕੁੰਟ ਸਾਹਿਬ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਨੇ ਇਸ ਮੌਕੇ ਸੰਬੋਧਨ ਕੀਤਾ।
ਮਮਦੋਟ (ਪੱਤਰ ਪ੍ਰੇਰਕ): ਐੱਚਡੀਐੱਫਸੀ ਬੈਂਕ ਦੀ ਮਮਦੋਟ ਬਰਾਂਚ ਵੱਲੋਂ ਇੱਥੇ ਅੱਜ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਬ੍ਰਾਂਚ ਮਮਦੋਟ ਦੇ ਸਮੂਹ ਸਟਾਫ ਨੇ ਜਿੱਥੇ ਦੀਵਾਲੀ ਦੀਆਂ ਇੱਕ ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਕ ਮੈਨੇਜਰ ਪ੍ਰਦੀਪ ਕੁਮਾਰ ਨੇ ਇਲਾਕਾ ਨਿਵਾਸੀਆਂ ਨੂੰ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਬੈਂਕ ਦੇ ਖਪਤਕਾਰਾਂ ਨੂੰ ਦੀਵਾਲੀ ਦੀਆ ਵਧਾਈਆਂ ਦਿੱਤੀਆਂ ਤੇ ਵਾਤਾਵਰਨ ਨੂੰ ਬਚਾਉਣ ਲਈ ਪਟਾਕਿਆਂ ਨਾ ਚਲਾਉਣ ਲਈ ਕਿਹਾ।