ਪੱਤਰ ਪ੍ਰੇਰਕ
ਜੈਤੋ, 25 ਜਨਵਰੀ
ਹਲਕਾ ਜੈਤੋ ਤੋਂ ‘ਆਪ’ ਵੱਲੋਂ ਚੋਣ ਲੜ ਰਹੇ ਅਮੋਲਕ ਸਿੰਘ ਨੂੰ ਅੱਜ ਪਿੰਡ ਕਰੀਰਵਾਲੀ ’ਚ ਸਮਰਥਨ ਮਿਲਿਆ। ਇੱਥੇ ਦਰਜਨਾਂ ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਅਲਵਿਦਾ ਆਖ ਕੇ ‘ਝਾੜੂ’ ਫੜ ਲਿਆ ਅਤੇ ਅਮੋਲਕ ਸਿੰਘ ਨੂੰ ਪਿੰਡ ਵਾਸੀਆਂ ਨੇ ਲੱਡੂਆਂ ਨਾਲ ਵੀ ਤੋਲਿਆ। ਇਸ ਮੌਕੇ ਅਮੋਲਕ ਸਿੰਘ ਨੇ ਕਿਹਾ ਕਿ ਉਹ ਸਿਰਫ ਇਸ ਵਾਰ ਵੋਟਾਂ ਮੰਗਣ ਲਈ ਲੋਕਾਂ ’ਚ ਜਾਣਗੇ ਅਗਲੀਆਂ ਚੋਣਾਂ ’ਚ ਲੋਕ ਸਰਕਾਰ ਦੇ ਕੰਮ ਦੇ ਆਧਾਰ ’ਤੇ ਆਮ ਆਦਮੀ ਪਾਰਟੀ ਨੂੰ ਵੋਟ ਦੇਣਗੇ। ਉਨ੍ਹਾਂ ਕਿਹਾ ਕਿ ਪਾਰਟੀ ਲੋਕਾਂ ਦੇ ਵਿਸ਼ਵਾਸ਼ ’ਤੇ ਖ਼ਰੀ ਉੱਤਰੇਗੀ ਅਤੇ ਲੋਕ ਭਲੇ ਦੇ ਕੰਮ ਤਰਜੀਹੀ ਆਧਾਰ ’ਤੇ ਕੀਤੇ ਜਾਣਗੇ। ਇਸ ਮੌਕੇ ਜਬਰਜੰਗ ਸਿੰਘ ਬਰਾੜ, ਗੁਰਤੇਜ ਸਿੰਘ ਬਰਾੜ, ਸੰਦੀਪ ਕਟਾਰੀਆ, ਕੁਲਵਿੰਦਰ ਸਿੰਘ ਬਰਾੜ ਹਾਜ਼ਰ ਸਨ।
‘ਆਪ’ ਦੇ ਉਮੀਦਵਾਰ ਨੇ ਲੋਕਾਂ ਤੋਂ ਹਮਾਇਤ ਮੰਗੀ
ਝੁਨੀਰ (ਪੱਤਰ ਪ੍ਰੇਰਕ): ਕਸਬਾ ਝੁਨੀਰ ਦੀ ਉਕੰਦ ਅਤੇ ਧਾਲੀਵਾਲ ਪੱਤੀ ਵਿੱਚ ਇਕੱਠੇ ਹੋਏ ਲੋਕਾਂ ਤੋਂ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇਸ ਵਾਰ ‘ਆਪ’ ਨੂੰ ਖੁੱਲ੍ਹੀ ਹਮਾਇਤ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਲਾਕਾ ਝੁਨੀਰ ਨਮੂਨੇ ਦਾ ਇਲਾਕਾ ਬਣਾਉਣਗੇ।ਇਸ ਮੌਕੇ ਪਾਰਟੀ ਦੇ ਸਥਾਨਕ ਆਗੂ ਵਿਕਾਸ ਪੇਂਟਰ, ਹਰਦੇਵ ਸਿੰਘ ਔਲਖ, ਡਾ. ਚਰਨਜੀਤ ਸਿੰਘ ਹਾਜ਼ਰ ਸਨ।