ਪੱਤਰ ਪ੍ਰੇਰਕ
ਟੱਲੇਵਾਲ, 24 ਨਬੰਵਰ
ਪਿੰਡ ਮੱਲੀਆਂ ਦੇ ਮਜ਼ਦੂਰਾਂ ਨੇ ਸਾਂਝੇ ਮੋਰਚੇ ਦੇ ਸੱਦੇ ’ਤੇ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ। ਲਬਿਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਦੱਸਿਆ ਕਿ ਡੀਸੀ ਬਰਨਾਲਾ ਵੱਲੋਂ ਲੰਬੇ ਸਮੇਂ ਤੋਂ ਮਜ਼ਦੂਰਾਂ ਦੀਆਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ, ਜਿਸਦੇ ਵਿਰੋਧ ਵਿੱਚ ਅੱਜ ਵੱਖ-ਵੱਖ ਥਾਵਾਂ ’ਤੇ ਡਿਪਟੀ ਕਮਿਸ਼ਨਰ ਦੀਆਂ ਅਰਥੀਆਂ ਫੂਕੀਆਂ ਗਈਆਂ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਰੀਬ ਲੋਕਾਂ ਨਾਲ ਹਰ ਰੋਜ਼ ਨਵੇਂ ਨਵੇਂ ਵਾਅਦੇ ਕੀਤੇ ਜਾਂਦੇ, ਪਰ ਅਮਲ ਵਿੱਚ ਕੁੱਝ ਵੀ ਨਹੀਂ ਹੋ ਰਿਹਾ। ਮਜ਼ਦੂਰਾਂ ਨੂੰ ਜੋ ਕਾਨੂੰਨ ਮੁਤਾਬਕ 100 ਦਿਨ ਕੰਮ ਦੀ ਗਾਰੰਟੀ ਦਿੱਤੀ ਗਈ ਹੈ, ਉਹ ਜ਼ਿਲ੍ਹੇ ਅੰਦਰ ਠੁੱਸ ਪਿਆ ਹੈ ਅਤੇ ਨਾ ਕੀਤੇ ਕੰਮ ਦੇ ਪੈਸੇ ਮਿਲ ਰਹੇ ਹਨ। ਲਾਭਪਾਤਰੀ ਕਾਪੀਆਂ ਬਣਵਾਉਣ ਲਈ ਗ਼ਰੀਬ ਮਜ਼ਦੂਰ ਸੇਵਾ ਕੇਂਦਰਾਂ ਵਿੱਚ ਤੇ ਲੇਬਰ ਦਫ਼ਤਰਾਂ ਦੇ ਗੇੜੇ ਕੱਢ ਰਹੇ ਹਨ। ਜੋ ਸਰਕਾਰ ਗਰੀਬ ਮਜ਼ਦੂਰਾਂ ਨੂੰ 5-5 ਮਰਲਿਆਂ ਦੇ ਪਲਾਟ ਦੇਣ ਦਾ ਵਾਅਦਾ ਕੀਤਾ ਗਿਆ ਹੈ, ਉਹ ਅਮਲ ਲਾਗੂ ਨਹੀਂ ਹੋ ਰਿਹਾ।
ਤਪਾ ਮੰਡੀ (ਪੱਤਰ ਪ੍ਰੇਰਕ): ਸਾਂਝੇ ਮੋਰਚੇ ਦੇ ਸੱਦੇ ’ਤੇ ਲਬਿਰੇਸ਼ਨ ਵੱਲੋਂ ਤਪਾ ਵਿੱਚ ਡੀਸੀ ਦੀ ਅਰਥੀ ਸਾੜ ਕੇ ਸਖ਼ਤ ਨਾਅਰੇਬਾਜ਼ੀ ਕੀਤੀ ਗਈ।