ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 22 ਅਕਤੂਬਰ
ਸਾਂਝਾ ਆਸਰਾ ਵੈੱਲਫੇਅਰ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਲੈਬ ਵਿੱਚ ਮੁਫ਼ਤ ਮੈਡੀਕਲ ਦਵਾਈਆਂ ਦੇ ਸੈਂਟਰ ਦੀ ਅੱਜ ਸ਼ੁਰੂਆਤ ਕੀਤੀ ਗਈ, ਜਿਸ ਦਾ ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਉਦਘਾਟਨ ਕੀਤਾ। ਇਸ ਮੌਕੇ ਢਿੱਲੋਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਂਝਾ ਆਸਰਾ ਸੁਸਾਇਟੀ ਲੋਕਾਂ ਨੂੰ ਬਹੁਤ ਸਸਤੀਆਂ ਸਿਹਤ ਸੁਵਿਧਾਵਾਂ ਦੇ ਰਹੀ ਹੈ। ਅੱਜ ਦੀ ਮਹਿੰਗਾਈ ਦੇ ਦੌਰ ਵਿੱਚ ਸੈਂਕੜੇ ਰੁਪਏ ਦੇ ਮਹਿੰਗੇ ਟੈਸਟ ਕਰਵਾਉਣੇ ਹਰ ਵਿਅਕਤੀ ਦੇ ਵੱਸ ਦੀ ਗੱਲ ਨਹੀਂ, ਜਿਸ ਕਰਕੇ ਤਕਨੀਕੀ ਮਸ਼ੀਨਾਂ ਨਾਲ ਲੈਸ ਸਾਂਝਾ ਆਸਰਾ ਸੁਸਾਇਟੀ ਦੀ ਇਹ ਲੈਬ ਲੋੜਵੰਦ ਲੋਕਾਂ ਲਈ ਵਰਦਾਨ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਨੂੰ ਮੁਫ਼ਤ ਮੈਡੀਕਲ ਦਵਾਈਆਂ ਦੇ ਸੈਂਟਰ ਖੁੱਲ੍ਹਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਣਜੀਤ ਸਿੰਘ ਮਰਾੜ, ਪ੍ਰਾਜੈਕਟ ਚੇਅਰਮੈਨ ਰਾਕੇਸ਼ ਸਿੰਗਲਾ ਕਾਕਾ ਲੈਬ ਇੰਚਾਰਜ ਦਿਨੇਸ਼ ਕੁਮਾਰ ਗੋਇਲ ਤੋਂ ਇਲਾਵਾ ਟਰੱਸਟ ਚੇਅਰਮੈਨ ਮੱਖਣ ਸਰਮਾ, ਕੌਂਸਲ ਪ੍ਰਧਾਨ ਗੁਰਜੀਤ ਰਾਮਣਵਾਸੀਆ ਤੇ ਨਰਿੰਦਰ ਨੀਟਾ ਹਾਜ਼ਰ ਸਨ।