ਪਰਸ਼ੋਤਮ ਬੱਲੀ
ਬਰਨਾਲਾ, 18 ਜੂਨ
ਨਗਰ ਕੌਂਸਲ ਬਰਨਾਲਾ ਮੁੱਖ ਦਫ਼ਤਰ ਵਿੱਚ ਖਸਤਾ ਹਾਲ ਮਰਹੂਮ ਲੇਖਕ ਰਾਮ ਸਰੂਪ ਅਣਖੀ ਲਾਇਬ੍ਰੇਰੀ ਨੂੰ 25 ਲੱਖ ਦੀ ਲਾਗਤ ਨਾਲ ਨਵਿਆਉਣ ਉਪਰੰਤ ਇਸ ਅੰਦਰ ਬਣਾਏ ਗਏ ਮਿਉਂਸਿਪਲ ਲਰਨਿੰਗ ਸੈਂਟਰ ਦਾ ਉਦਘਾਟਨ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕੀਤਾ। ਇਸ ਮੌਕੇ ਸ਼੍ਰੋਮਣੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਤੇ ਡੀ.ਸੀ. ਤੇਜ ਪ੍ਰਤਾਪ ਸਿੰਘ ਫੂਲਕਾ ਵੀ ਹਾਜ਼ਰ ਸਨ। ਸ੍ਰੀ ਢਿੱਲੋਂ ਨੇ ਕਿਹਾ ਕਿ ਬਰਨਾਲਾ ਦੀ ਧਰਤੀ ਉੱਘੇ ਸਾਹਿਤਕਾਰਾਂ ਦੀ ਧਰਤੀ ਹੈ। ਉਨ੍ਹਾਂ ਦਫਤਰ ਨਗਰ ਸੁਧਾਰ ਟਰੱਸਟ ਵਿੱਚ ਓਮ ਪ੍ਰਕਾਸ਼ ਗਾਸੋ ਨੂੰ ਸਮਰਪਿਤ ਲਾਇਬ੍ਰੇਰੀ ਬਣਾਉਣ ਦਾ ਐਲਾਨ ਕੀਤਾ। ਡਾ. ਤੇਜਾ ਸਿੰਘ ਤਿਲਕ, ਡਾ. ਰਾਮ ਸਰੂਪ ਸ਼ਰਮਾ, ਪ੍ਰਿੰੰਸੀਪਲ ਭਰਗਾਨੰਦ ਸ਼ਰਮਾ, ਡਾ. ਤਰਸਪਾਲ ਕੌਰ, ਪ੍ਰੋ. ਮਿੱਠੂ ਪਾਠਕ, ਡਾ. ਸੁਰਿੰਦਰ ਸਿੰਘ ਭੱਠਲ, ਮਹਿੰਦਰ ਸਿੰਘ ਰਾਹੀ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਮਾ. ਹਰਦੇਵ ਸਿੰਘ ਦੇਵ ਖੁੱਡੀ ਕਲਾਂ, ਡਾ. ਕਰਮਜੀਤ ਸਿੰਘ ਧਾਲੀਵਾਲ (ਚੁਹਾਨਕੇ) ਦਾ ਸਨਮਾਨ ਕੀਤਾ ਗਿਆ।