ਪੱਤਰ ਪ੍ਰੇਰਕ
ਫਾਜ਼ਿਲਕਾ, 9 ਅਕਤੂਬਰ
ਪਿੰਡ ਜੱਲਾ ਲੱਖੇਕੇ ਹਿਠਾੜ ਦੇ ਕਿਸਾਨ ਨੰਬਰਦਾਰ ਕਿੱਕਰ ਸਿੰਘ ਸੰਧੂ, ਕਿਸਾਨ ਜਸਵੀਰ ਸਿੰਘ ਸੰਧੂ ਨੇ ਆਪਣੇ ਖੇਤਾਂ ਪਈ ਪਰਾਲੀ ਸਾਂਭ ਸੰਭਾਲ ਦੇ ਕੰਮ ’ਚ ਪਹਿਲਕਦਮੀ ਕੀਤੀ ਹੈ। ਇਸ ਸਬੰਧੀ ਕਿਸਾਨ ਨੰਬਰਦਾਰ ਕਿੱਕਰ ਸਿੰਘ ਸੰਧੂ, ਕਿਸਾਨ ਜਸਵੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤਾਂ ’ਚ ਕਰੀਬ 15 ਕਿਲੇ ਪਰਮਲ ਝੋਨੇ ਦੀ ਬਿਜਾਈ ਕੀਤੀ ਸੀ, ਫਸਲ ਦੀ ਕਟਾਈ ਤੋਂ ਬਾਅਦ ਉਸ ਦਾ ਘਾਹ ਫੂਸ ਅਤੇ ਪਰਾਲੀ ਦੀ ਸਾਂਭ ਸੰਭਾਲ ਲਈ ਮਸ਼ੀਨ ਤੋਂ ਗੱਠਾ ਬਣਾ ਕੇ ਪਰਾਲੀ ਚੁਕਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਇਸ ਕੰਮ ਲਈ ਬਣਦੀ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਕਿ ਜੋ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ। ਉਨ੍ਹਾਂ ਗੜੇਮਾਰੀ ਨਾਲ ਪ੍ਰਭਾਵਿਤ ਫਸਲਾਂ ਦਾ ਮੁਆਵਜ਼ਾ ਵੀ ਮੰਗਿਆ।